ਅੰਮ੍ਰਿਤਸਰ, 9 ਅਕਤੂਬਰ (ਦੀਪ ਦਵਿੰਦਰ ਸਿੰਘ) – ਯੂ.ਕੇ ਦੀ ਬ੍ਰਿਟਿਸ਼ ਆਰਮੀ ਦੇ ਉਚ ਅਧਿਕਾਰੀਆਂ ਦੀ ਗੁਰੂ ਨਗਰੀ ਆਈ ਟੀਮ ਨੇ ਅੱਜ ਸਥਾਨਕ ਆਤਮ ਪਬਲਿਕ ਸਕੂਲ ਦਾ ਦੌਰਾ ਕੀਤਾ ਅਤੇ ਬੱਚਿਆਂ ਵਲੋਂ ਪੇਸ਼ ਕੀਤੀਆਂ ਸਭਿਆਚਾਰਕ ਪੇਸ਼ਕਾਰੀਆਂ ਦਾ ਅਨੰਦ ਮਾਣਿਆ।
ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਦੇ ਯਤਨਾਂ ਤਹਿਤ ਬ੍ਰਿਟਿਸ਼ ਆਰਮੀ ਦੇ ਮੇਜਰ ਸਰਦਾਰ ਦਲਜਿੰਦਰ ਸਿੰਘ ਵਿਰਦੀ ਦੀ ਅਗਵਾਈ ਵਿਚ ਆਏ ਮੇਜਰ ਜਨਰਲ ਸੀਲੀਆ ਹਾਰਵੇ, ਮੇਜਰ ਵਰਿੰਦਰ ਸਿੰਘ ਬਾਸੀ, ਕੈਪਟਨ ਬਲਜਿੰਦਰ ਸਿੰਘ ਨਿੱਜ਼ਰ, ਵਾਰੰਟ ਆਫਿਸਰ ਅਸ਼ੋਕ ਚੌਹਾਨ, ਸਟਾਫ ਸਰਜੰਟ ਮਨਜੀਤ ਸਿੰਘ ਝੱਜ, ਸਰਜੰਟ ਤਜਿੰਦਰ ਸਿੰਘ, ਸਰਜੰਟ ਪਰਦੀਪ ਕੌਰ, ਲਾਂਸ ਮਨਪ੍ਰੀਤ ਕੌਰ ਅਤੇ ਹਰਮੀਤ ਸਿੰਘ ਆਦਿ 10 ਮੈਂਬਰੀ ਵਫਦ ਦੀ ਅਗਵਾਈ ਕਰਦਿਆਂ ਗਰੁੱਪ ਲੀਡਰ ਦਲਜਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਆਤਮ ਪਬਲਿਕ ਦੇ ਮਿਊਜ਼ੀਅਮ, ਫੁੱਲ ਬੂਟੇ ਅਤੇ ਵਿਦਿਆਰਥੀਆਂ ਦੀਆਂ ਸਭਿਆਚਾਰਕ ਗਤੀਵਿਧੀਆਂ ਨੇ ਬੇਹੱਦ ਪ੍ਰਭਾਵਿਤ ਕੀਤਾ ਹੈ।
ਉਹਨਾਂ ਦੱਸਿਆ ਕਿ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਨਾਲ ਕਾਮਨਵੈਲਥ ਮੁਲਕਾਂ ਦੇ ਲੋਕ ਵੀ ਬ੍ਰਿਟਿਸ਼ ਆਰਮੀ ਦਾ ਹਿੱਸਾ ਹਨ।ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵੇਲੇ ਪੰਜ ਲੱਖ ਦੇ ਕਰੀਬ ਸ਼ਹੀਦ ਹੋਏ ਪੰਜਾਬੀ ਸਿਪਾਹੀਆਂ ਦੀ ਯਾਦ ਵਿੱਚ ਹਰ ਵਰ੍ਹੇ ਸਮਾਗਮ ਰਚਾ ਕੇ ਸ਼ਰਧਾਂਜਲੀ ਅਰਪਿਤ ਕਰਦੇ ਹਨ।ਉਹਨਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਉਹ ਅਮ੍ਰਿਤਸਰ ਦੀਆਂ ਇਤਿਹਾਸਕ ਥਾਵਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦਾ ਵੀ ਦੌਰਾ ਕਰਨਗੇ ।
ਪ੍ਰਿੰ. ਅੰਕਿਤਾ ਸਹਿਦੇਵ ਅਤੇ ਪ੍ਰਤੀਕ ਸਹਿਦੇਵ ਨੇ ਸਕੂਲ ਵਲੋਂ ਵਫਦ ਦਾ ਸਵਾਗਤ ਕੀਤਾ ਜਦਕਿ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਧਰਮ ਪਤਨੀ ਸੁਹਿੰਦਰ ਕੌਰ ਅਤੇ ਫਿਲਮੀ ਪਲੇਅ ਬੈਕ ਸਿੰਗਰ ਚੰਦਰ ਕਲਾ ਸਿੰਘ ਨੇ ਸਾਂਝੇ ਤੌਰ ‘ਤੇ ਕੀਤੀ।ਕਥਾਕਾਰ ਦੀਪ ਦੇਵਿੰਦਰ ਸਿੰਘ ਅਤੇ ਮੋਹਿਤ ਸਹਿਦੇਵ ਨੇ ਸਭ ਦਾ ਧੰਨਵਾਦ ਕੀਤਾ।
ਇਸ ਸਮੇਂ ਕੋਮਲ ਸਹਿਦੇਵ, ਸੁਮੀਤ ਸਿੰਘ, ਬਲਦੇਵ ਸਿੰਘ ਵਡਾਲੀ, ਦਵਿੰਦਰ ਸਿੰਘ, ਅਕਿਸ਼ੇ ਮਹਿਰਾ, ਪਰਮਜੀਤ ਕੌਰ, ਸੁਭਾਸ਼ ਪਰਿੰਦਾ, ਨਵਦੀਪ, ਤ੍ਰਿਪਤਾ, ਮਿਨਾਕਸ਼ੀ, ਪੂਨਮ ਸ਼ਰਮਾ, ਸ਼ਮੀ ਮਹਾਜਨ, ਕਿਰਨ ਜੋਤੀ, ਦਮੋਦਰ ਸ਼ਰਮਾ, ਗੀਤਾ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …