Friday, March 1, 2024

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ

ਮੰਨੀਆਂ ਗਈਆਂ ਮੰਗਾਂ ਲਾਗੂ ਨਾ ਕਰਨ ‘ਤੇ ਪਟਿਆਲਾ ਹੈਡ ਆਫਿਸ ਵਿਖੇ ਪੰਜਾਬ ਪੱਧਰੀ ਧਰਨਾ 21 ਦਸੰਬਰ – ਸਿਕੰਦਰ ਸਿੰਘ

ਸਮਰਾਲਾ, 10 ਨਵੰਬਰ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਵਿੱਛੜ ਗਏ ਸਾਥੀ ਭਰਪੂਰ ਸਿੰਘ ਜੇ.ਈ (ਕੂੰਮਕਲਾਂ) ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨਕ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਮੀਟਿੰਗ ਦੌਰਾਨ ਪ੍ਰਧਾਨ ਸਿਕੰਦਰ ਸਿੰਘ ਨੇ ਪੈਨਸ਼ਨਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਚੇਅਰਮੈਨ ਪਾਵਰਕਾਮ ਨਾਲ ਮੀਟਿੰਗ ਦੌਰਾਨ ਕੁੱਝ ਮੰਗਾਂ ‘ਤੇ ਸਹਿਮਤੀ ਅਤੇ ਕੁੱਝ ਮੰਗਾਂ ‘ਤੇ ਸਿਫਾਰਸ਼ ਕਰਕੇ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਭੇਜਣ ਬਾਰੇੇ ਸਹਿਮਤੀ ਬਣੀ ਸੀ, ਪ੍ਰੰਤੂ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਮੰਗਾਂ ਵਿੱਚ ਪ੍ਰਮੁੱਖ 2.59 ਦੇ ਫੈਕਟਰ ਨਾਲ ਪੇਅ ਸਕੇਲ ਸੋਧ ਕੇ ਏਰੀਅਰ ਦੇਣਾ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣਾ, ਡੀ.ਏ 28 ਪ੍ਰਤੀਸ਼ਤ ਤੋਂ ਵਧਾ ਕੇ 38 ਪ੍ਰਤੀਸ਼ਤ ਕਰਨਾ ਅਤੇ ਬਕਾਏ ਦੇਣੇ ਅਤੇ ਪੈਨਸ਼ਨਰਾਂ ਦੇ ਬਕਾਏ, ਪੇਅ ਸਕੇਲ ਸੋਧਣਾ, ਮੈਡੀਕਲ ਭੱਤਾ 2500 ਰੁਪਏ ਕਰਨ ਸਬੰਧੀ ਸਹਿਮਤੀ ਬਣੀ ਸੀ।ਪਾਵਰ ਕਾਮ ਮੈਨੇਜਮੈਂਟ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਕਰਕੇ 21 ਦਸੰਬਰ ਨੂੰ ਹੈਡ ਆਫਿਸ ਦੇ ਸਾਹਮਣੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮਹਿਕਮੇ ਦੀ ਹੋਵੇਗੀ।ਮੀਟਿੰਗ ਵਿੱਚ ਪੰਜਾਬ ਸਾਂਝਾ ਸੰਘਰਸ਼ ਫਰੰਟ ਅਤੇ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ 16 ਅਕਤੂਬਰ ਲੁਧਿਆਣਾ, 29 ਅਕਤੂਬਰ ਮੋਹਾਲੀ ਅਤੇ ਜੋ ਹੋਰ ਸੰਘਰਸ਼ ਦੇ ਐਲਾਨ ਕੀਤੇ ਗਏ ਹਨ ਉਨ੍ਹਾਂ ਵਿੱਚ ਬਿਜਲੀ ਪੈਨਸ਼ਨਰਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ।
ਮੀਟਿੰਗ ਦੌਰਾਨ ਸੰਬੋਧਨ ਕਰਨ ਵਾਲਿਆਂ ਵਿੱਚ ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਇੰਜ: ਜੁਗਲ ਕਿਸ਼ੋਰ ਸਾਹਨੀ, ਦਰਸ਼ਨ ਸਿੰਘ ਕੋਟਾਲਾ, ਹਰਪਾਲ ਸਿੰਘ ਸਿਹਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਪ੍ਰੇਮ ਕੁਮਾਰ ਸਮਰਾਲਾ, ਜਸਵੰਤ ਸਿੰਘ ਢੰਡਾ, ਜਗਤਾਰ ਸਿੰਘ ਪ੍ਰੈਸ ਸਕੱਤਰ, ਮੁਕੇਸ਼ ਕੁਮਾਰ ਖਮਾਣੋਂ, ਰਾਮ ਸਰੂਪ ਸੁਭਰਵਾਲ, ਰਜਿੰਦਰ ਪਾਲ ਵਡੇਰਾ ਡਿਪਟੀ ਸੀ.ਏ.ਓ, ਕੁਲਵੰਤ ਸਿੰਘ ਜੱਗੀ ਪ੍ਰਧਾਨ ਗੁਰਦੁਆਰਾ, ਦਰਸ਼ਨ ਸਿੰਘ ਖਜਾਨਚੀ, ਅਮਰਜੀਤ ਸਿੰਘ ਮਾਛੀਵਾੜਾ ਆਦਿ ਸ਼ਾਮਲ ਸਨ।ਮੀਟਿੰਗ ਦੌਰਾਨ ਸਟੇਜ ਇੰਜ: ਸੁਖਦਰਸ਼ਨ ਸਿੰਘ ਦੁਆਰਾ ਸੰਭਾਲੀ ਗਈ।
ਅਖੀਰ ਵਿੱਚ ਸਿਕੰਦਰ ਸਿੰਘ ਪ੍ਰਧਾਨ ਨੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਅਤੇ ਵਿੱਢੇ ਗਏ ਸੰਘਰਸ਼ਾਂ ਅਤੇ 21 ਦਸੰਬਰ ਦੇ ਪਟਿਆਲਾ ਵਿਖੇ ਸੂਬਾ ਪੱਧਰੀ ਧਰਨੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ।

Check Also

ਨੈਸ਼ਨਲ ਸਾਇੰਸ ਡੇਅ ਮੌਕੇ ਕਰਵਾਏ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸੁੰਦਰ ਲਿਖਾਈ ਮੁਕਾਬਲੇ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਨੀਮਸ ਵਿਖੇ ਨੈਸ਼ਨਲ …