ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2022 ਸੈਸ਼ਨ ਲਈ ਐਮ.ਕਾਮ ਬਿਜ਼ਨਸ ਇਨੋਵੇਸ਼ਨਜ਼ ਸਮੈਸਟਰ ਪਹਿਲਾ, ਐਮ.ਐਡ. ਸਮੈਸਟਰ ਤੀਜਾ, ਬੀ.ਐਡ.-ਐਮ.ਐਡ. (ਇੰਟਗਰੇਟਿਡ ਕੋਰਸ) ਸਮੈਸਟਰ ਪੰਜਵਾਂ ਪੂਰੇ ਵਿਸ਼ੇ ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀਂ ਭਰੇ ਜਾ ਰਹੇ ਹਨ।
ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਰੈਗੂਲਰ ਪ੍ਰੀਖਿਆਰਥੀਆਂ ਦੀਆਂ ਕਾਲਜ ਵੱਲੋਂ ਪੋਰਟਲ ਦੇ ਰਾਹੀਂ ਵਿਸ਼ਾ ਰਜਿਸਟਰੇਸ਼ਨ/ਇਨਰਾਲਮੈਂਟ ਕੀਤੇ ਜਾ ਰਹੇ ਹਨ।ਇਨ੍ਹਾਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਆਨਲਾਈਨ ਪੋਰਟਲ ਉਪਰ ਭਰਨ ਦੀ ਅਤੇ ਦਾਖਲਾ ਫੀਸਾਂ ਆਨਲਾਈਨ/ਡਰਾਫਟ/ਕੈਸ਼ ਦੁਆਰਾ ਯੂਨੀਵਰਸਿਟੀ ਕੈਸ਼ ਕਾਊਂਟਰ ਤੇ ਪ੍ਰਾਪਤ ਕਰਨ ਦੀਆਂ ਮਿਤੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਕਾਲਜਾਂ ਵੱਲੋਂ ਪੋਰਟਲ ਤੇ ਵਿਸ਼ੇ ਦੀ ਚੋਣ ਕਰਨ ਚਲਾਨ ਪ੍ਰਿੰਟ ਕਰਨ ਦੀ ਆਖਰੀ ਮਿਤੀ ਬਿਨਾ ਲੇਟ ਫੀਸ ਤੋਂ 23 ਨਵੰਬਰ ਹੈ ਜਦੋਂਕਿ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ `ਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 25 ਨਵੰਬਰ ਨਿਰਧਾਰਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਦਰਸਾਈਆਂ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਸ਼ਾਮਿਲ ਕਰ ਦਿੱਤੇ ਗਏ ਹਨ। ਇਸ ਲਈ ਗਰੇਸ ਦਿਨਾਂ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …