‘ਬਾਪੂ’ ਉਹ ਰੱਬ ਦਾ ਇਕ ਤੋਹਫ਼ਾ ਹੈ, ਜੋ ਆਪਣੇ ਬਾਰੇ ਕੁੱਝ ਨਹੀ ਸੋਚਦਾ ਸਦਾ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਰਹਿੰਦਾ ਹੈ।ਹਰ ਮੁਸ਼ਕਲ ਆਸਾਨ ਹੁੰਦੀ ਹੈ, ਜਦੋਂ ਪਿਤਾ ਨਾਲ ਹੋਵੇ।ਪਿਤਾ ਸੁਭਾਅ ਦਾ ਗਰਮ, ਪਰ ਦਿਲ ਦਾ ਨਰਮ, ਉਹ ਮਾਂ ਤੋਂ ਵੀ ਜਿਆਦਾ ਪਿਆਰ ਕਰਨ ਵਾਲਾ ਹੁੰਦਾ ਹੈ।ਮਾਂ ਪਿਆਰ ਲੁਕਾਉਂਦੀ ਨਹੀਂ, ਪਿਤਾ ਪਿਆਰ ਦਿਖਾਉਂਦਾ ਨਹੀਂ।
ਸ਼ਵ. ਪ੍ਰਿਥੀ ਚੰਦ ਗਰਗ ਵੀ ਬਹੁਤ ਹੀ ਮਿੱਠ ਬੋਲੜੇ ਤੇ ਨਿੱਘੇ ਸੁਭਾਅ ਦੇ ਮਾਲਕ ਸਨ।ਹਰ ਇਕ ਵਿਅਕਤੀ ਉਨ੍ਹਾਂ ਦੀ ਪ੍ਰਸੰਸਾ ਕਰਦਾ ਨਹੀਂ ਥੱਕਦਾ, ਸਵ. ਗਰਗ ਸਾਹਿਬ ਉਹ ਸਖਸ਼ੀਅਤ ਸਨ, ਜਿਨ੍ਹਾਂ ਨੇ ਆਪ ਤਕਲੀਫ਼ਾਂ ਸਹਿ ਕੇ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਦੇਣ ਦੇ ਉਪਰਾਲੇ ਕੀਤੇ।ਜਦੋਂ ਬੱੱਚੇ ਕਾਮਯਾਬੀ ‘ਤੇ ਪਹੁੰਚ ਗਏ ਤਾਂ 2 ਸਾਲ ਪਹਿਲਾਂ ਆਪ ਅੱਖਾਂ ਬੰਦ ਕਰਕੇ ਪਰਮਾਤਮਾ ਕੋਲ ਚਲੇ ਗਏ।ਸਮਾਜਿਕ ਅਤੇ ਵਪਾਰਕ ਖੇਤਰ ਵਿੱਚ ਆਪ ਦਾ ਨਾਮ ਬੜੇ ਸਤਿਕਾਰ ਤੇ ਮਾਣ ਨਾਲ ਲਿਆ ਜਾਂਦਾ ਹੈ।ਉਹਨਾਂ ਦੇ ਸਪੁੱਤਰ ਸੰਜੀਵ ਕੁਮਾਰ ਗਰਗ, ਰਾਜੀਵ ਕੁਮਾਰ ਗਰਗ ਆਪਣੇ ਪਿਤਾ ਜੀ ਦੇ ਦੱਸੇ ਰਸਤੇ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹੋਏ, ਅੱਜ ਆਪਣੇ ਵਪਾਰ ਇਮਾਨਦਾਰੀ ਨਾਲ ਕਰ ਰਹੇ ਹਨ।ਉਨ੍ਹਾਂ ਦੀ ਸਪੁੱਤਰੀ ਮੀਨਾ ਗਰਗ ਸਰਕਾਰੀ ਸਕੂਲ ਵਿਖੇ ਅਧਿਆਪਕਾ ਵਜੋਂ ਸੇਵਾ ਨਿਭਾਅ ਰਹੀ ਹੈ।
ਅੱਜ ਸਮੂਹ ਗਰਗ ਪਰਿਵਾਰ ਉਹਨਾਂ ਦੇ ਦੋਸਤ, ਮਿੱਤਰ ਅਤੇ ਰਿਸ਼ਤੇਦਾਰ ਪ੍ਰਿਥੀ ਚੰਦ ਗਰਗ ਨੂੰ ਉਨ੍ਹਾਂ ਦੀ ਦੂਸਰੀ ਬਰਸੀ ਮੌਕੇ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ।
ਜਗਸੀਰ ਲੌਂਗੋਵਾਲ (ਪੱਤਰਕਾਰ)
ਮੋ – 90416-06288