ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ) – ਚਾਰ ਸਾਹਿਬਜ਼ਾਦੇ ਐਨੀਮੇਸ਼ਨ ਫਿਲਮ ਨੂੰ ਦੇਸ਼ ਵਿਦੇਸ਼ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਪਰਦੇ ‘ਤੇ ਪ੍ਰਦਰਸ਼ਿਤ ਕੀਤੇ ਗਏ ਹਨ।ਪਹਿਲੀ ਵਾਰ ਐਨੀਮੇਸ਼ਨ ਰਾਹੀਂ ਫਿਲਮਾਏ ਗਏ ਸਿੱਖ ਇਤਿਹਾਸ ਨੂੰ ਦੇਖਣ ਲਈ ਸਿੱਖਾਂ ਤੋਂ ਇਲਾਵਾ ਹਰ ਵਰਗ ਤੇ ਧਰਮ ਨਾਲ ਸਬੰਧਤ ਲੋਕ ਸਿਨੇਮਾ ਘਰਾਂ ਵਿੱਚ ਪਹੁੰਚ ਰਹੇ ਹਨ।
ਸਥਾਨਕ ਸੁਲਤਾਨਵਿੰਡ ਇਲਾਕੇ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਪ੍ਰਬੰਧਕਾਂ ਵਲੋਂ ਵੀ ਬੱਚਿਆਂ ਨੂੰ ਅਲਫਾ ਵਨ ਦੇ ਫਨ ਸਿਨੇਮਾ ਵਿੱਚ ਫਿਲਮ ਦਾ ਸ਼ੋਅ ਦਿਖਾਇਆ ਗਿਆ, ਜਿਸ ਨੂੰ ਦੇਖ ਕੇ ਬੱਚਿਆਂ ਦੇ ਸਿੱਖ ਇਤਿਹਾਸ ਬਾਰੇ ਗਿਆਨ ਵਿੱਚ ਵਾਧਾ ਹੋਇਆ ਹੈ।ਸਕੂਲ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ ਸz: ਹਰਜਾਪ ਸਿੰਘ ਸੁਲਤਾਨਵਿੰਡ ਇੱਹ ਫਿਲਮ ਵੇਖ ਕੇ ਕਾਫੀ ਭਾਵੁਕ ਹੋ ਗਏ।ਉਨ੍ਹਾਂ ਨੇ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਬਿਹਤਰੀਨ ਕਾਰਜ ਕਰਾਰ ਦਿੱਤਾ।ਇਸ ਅਵਸਰ ਤੇ ਅਜਮੇਰ ਸਿੰਘ ਸੰਧੂ, ਜਸਬੀਰ ਸਿੰਘ ਸੱਗੂ, ਸਵਰਨ ਸਿੰਘ ਭਾਟੀਆ, ਪ੍ਰਿੰਸੀਪਲ ਗੁਰਮੀਤ ਕੌਰ, ਵਾਇਸ ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਸਮੂੰਹ ਸਕੂਲ ਸਟਾਫ ਮੌਜੂਦ ਸੀ।ਸਕੂਲ ਦੀ ਟੀਮ ਦਾ ਅਲਫਾ ਵਨ ਦੀ ਕਸਟਮਰ ਰਿਲੇਸ਼ਨ ਐਗਜ਼ੀਕਿਊਟਿਵ ਰਮਨਜੀਤ ਕੌਰ ਨੇ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਆਉਣ ਲਈ ਕਿਹਾ।