ਆਪਣਾ ਹੱਕ ਲੈਣ ਤੱਕ ਸੰਘਰਸ਼ ਜਾਰੀ ਰਹੇਗਾ ਪ੍ਰਧਾਨ ਜਗਜੀਤ ਸਿੰਘ ਜੱਗਾ
ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) ਅਟਾਰੀ ਹਲਕੇ ਤਹਿਤ ਪੈਂਦੇ ਗੁਰੂਵਾਲੀ ਪਿੰਡ ਵਿਖੇ ਸੰਗਤ ਦਰਸ਼ਨ ਦੌਰਾਨ ਚੰਡੀਗੜ੍ਹ ਪੰਜਾਬ ਜਰਨਲਿਸ਼ਟ ਐੋਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਧਾਨ ਜਗਤਾਰ ਸਿੰਘ ਜੱਗਾ ਦੀ ਅਗਵਾਈ ਚ ਮੁੱਖ ਮੰਤਰੀ ਸ਼੍ਰ: ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੋਂਪਿਆ ਗਿਆ।ਬਾਦਲ ਸਾਹਿਬ ਨੇ ਸਮੂਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੱਤਰਕਾਰਾਂ ਦਾ ਹਮੇਸ਼ਾਂ ਸਤਿਕਾਰ ਕਰਦੇ ਹਨ ਅਤੇ ਜੋ ਮੰਗਾਂ ਨੂੰ ਪੂਰਾ ਕਰਨਾ ਉਹਨਾਂ ਦੇ ਹੱਥ ਵਿੱਚ ਹੈ, ਉਹ ਜਰੂਰ ਕਰਨਗੇ।ਇਸ ਮੋਕੇ ਹਾਜਰ ਸਨ ਜਗਜੀਤ ਸਿੰਘ ਜੱਗਾ ਜਿਲ੍ਹਾ ਪ੍ਰਧਾਨ, ਜਸਬੀਰ ਸਿੰਘ ਖਾਸਾ ਜਨਰਲ ਸਕੱਤਰ, ਸਰਵਨ ਸਿੰਘ ਰੰਧਾਵਾ, ਫੁਲਜੀਤ ਸਿੰਘ, ਸੁਖਬੀਰ ਸਿੰਘ, ਰਾਜੇਸ਼ ਕੁਮਾਰ ਡੈਨੀ, ਸੁਨੀਲ ਕੁਮਾਰ ਗੁਪਤਾ, ਲਖਵਿੰਦਰ ਸਿੰਘ ਅਤੇ ਹੋਰ ਪੱਤਰਕਾਰ ਮੋਜੂਦ ਸਨ।