Wednesday, June 19, 2024

ਜੁਵੇਨਾਈਲ ਜਸਟਿਸ ਐਕਟ ਅਤੇ ਪੋਕਸੋ ਐਕਟ ਸਬੰਧੀ ਜਾਗਰੂਕਤਾ ਪ੍ਰੋਗਰਾਮ

ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਬਚਪਨ ਬਚਾਓ ਅੰਦੋਲਨ ਐਨ.ਜੀ.ਓ ਦੇ ਸਹਿਯੋਗ ਨਾਲ ਜਸਟਿਸ ਐਕਟ 2015 ਅਤੇ ਪੋਕਸੋ ਐਕਟ 2012 ਦੀ ਜਾਗਰੂਕਤਾ ਸੰਬੰਧੀ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਅੰਮ੍ਰਿਤਸਰ (ਸ਼ਹਿਰੀ ਅਤੇ ਦਿਹਾਤੀ) ਦੇ ਅਧਿਕਾਰੀਆਂ ਲਈ ਇੱਕ ਦਿਨਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮਾਣਯੋਗ ਪ੍ਰਿੰਸੀਪਲ ਮੈਜਿਸਟਰੇਟ ਜੁਵੇਨਾਈਲ ਜਸਟਿਸ ਬੋਰਡ ਸ਼੍ਰੀਮਤੀ ਸੁਰਭੀ ਪਰਾਸ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਵਿੱਚ ਯਾਦਵਿੰਦਰ ਸਿੰਘ ਸਟੇਟ ਕੋਆਰਡੀਨੇਟਰ ਬਚਪਨ ਬਚਾਓ ਅੰਦੋਲਨ ਵਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਦੇ ਅਧਿਕਾਰੀਆਂ ਨਾਲ ਜੁਵੇਨਾਈਲ ਜਸਟਿਸ ਐਕਟ ਅਤੇ ਪੋਕਸੋ ਐਕਟ ਅਤੇ ਇਹਨਾਂ ਐਕਟਾਂ ਵਿੱਚ ਹੋਈਆਂ ਸੋਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਐਕਟ ਅਨੁਸਾਰ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਵਿਸ਼ੇਸ਼ ਤੌਰ ਤੇ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ।ਇਸ ਦੇ ਨਾਲ ਹੀ ਯਾਦਵਿੰਦਰ ਸਿੰਘ ਵਲੋਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਹਿੱਤ ਕੰਮ ਕਰਦੇ ਵੱਖ-ਵੱਖ ਸਟੇਕ ਹੋਡਰਸ ਨੂੰ ਮਿਲਕੇ ਠੋਸ ਕਦਮ ਚੁੱਕਣ ‘ਤੇ ਜ਼ੋਰ ਦੇਣ ਬਾਰੇ ਕਿਹਾ ਗਿਆਤਾਂ ਜ਼ੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਬਿਹਤਰ ਮਾਹੋਲ ਮਿਲ ਸਕੇ।
ਇਸ ਸਮਾਗਮ ਵਿੱਚ ਪੁਲਿਸ ਵਿਭਾਗ ਵਲੋਂ ਏ.ਸੀ.ਪੀ ਰਾਕੇਸ਼ ਕੁਮਾਰ, ਬਾਲ ਭਲਾਈ ਕਮੇਟੀ ਵਲੋਂ ਬਲਦੇਵ ਸਿੰਘ, ਮਨੁਰੰਜਨ ਸ਼ਰਮਾ, ਰਮੇਸ਼ਵਰ ਦੱਤ ਸ਼ਰਮਾ ਜੁਵੇਨਾਈਲ ਜਸਟਿਸ ਬੋਰਡ ਵਲੋਂ ਨਰਿੰਦਰ ਸਿੰਘ ਪਨੂੰ, ਸ਼੍ਰੀਮਤੀ ਤਨੁਜਾ ਗੋਇਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਤਰਨਜੀਤ ਸਿੰਘ, ਸ਼੍ਰੀਮਤੀ ਰਿਤੂ ਭਗਤ, ਸ਼੍ਰੀਮਤੀ ਗੌਰੀ ਅਰੋੜਾ, ਸ਼੍ਰੀਮਤੀ ਰਣਜੀਤ ਕੌਰ, ਪ੍ਰਗਟ ਸਿੰਘ, ਸ਼੍ਰੀਮਤੀ ਗੀਤਿਕਾ, ਬਲਵਿੰਦਰ ਸਿੰਘ ਚਾਈਲਡ ਲਾਈਨ ਅੰਮ੍ਰਿਤਸਰ ਤੋਂ ਨਰੁਨ ਸਟੈਨਲੀ, ਤੁ ਜੋਨ ਮੱਟੂ ਹਾਜ਼ਰ ਰਹੇ।

 

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …