ਮਾਤਾ ਮਨਜੀਤ ਕੌਰ ਨਮਿਤ ਭੋਗ 19 ਦਸੰਬਰ ਨੂੰ ਸਮਰਾਲਾ ਵਿਖੇ ਪੈਣਗੇ
ਸਮਰਾਲਾ, 16 ਦਸੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਸਰਗਰਮ ਮੈਂਬਰ ਜਸਵੀਰ ਸਿੰਘ ਮੱਕੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਬੀਬੀ ਮਨਜੀਤ ਕੌਰ ਸੁਪਤਨੀ ਸਵ: ਜਥੇਦਾਰ ਉਜਲ ਸਿੰਘ ਮੱਕੜ ਕੁੱਝ ਦਿਨ ਬੀਮਾਰ ਰਹਿਣ ਪਿਛੋਂ ਸਦਾ ਲਈ ਵਿਛੋੜਾ ਦੇ ਗਏ ਸਨ।ਉਨ੍ਹਾਂ ਦਾ ਅੰਤਿਮ ਸਸਕਾਰ ਸਮਰਾਲਾ ਦੇ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਸੀ।ਮੱਕੜ ਪਰਿਵਾਰ ਨਾਲ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਬੀ.ਕੇ.ਯੂ (ਦੋਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਮੱਕੜ ਪਰਿਵਾਰ ਦੇ ਸਿਰ ਤੋਂ ਮਾਂ ਦੇ ਸਾਏ ਦਾ ਉਠ ਜਾਣਾ, ਪਰਿਵਾਰ ਅਤੇ ਸਾਡੇ ਸਭ ਲਈ ਅਕਹਿ ਦੁੱਖ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਸਿੱਧੂ ਖੀਰਨੀਆਂ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਬੀ.ਕੇ.ਯੂ (ਦੋਆਬਾ), ਹਰਜੀਤ ਸਿੰਘ ਮੱਕੜ, ਜਸਵੀਰ ਸਿੰਘ ਮੱਕੜ ਹਾਜ਼ਰ ਸਨ।
ਪਰਿਵਾਰ ਅਨੁਸਾਰ ਬੀਬੀ ਮਨਜੀਤ ਕੌਰ ਮੱਕੜ ਨਮਿਤ ਭੋਗ 19 ਦਸੰਬਰ ਦਿਨ ਸ਼ੋਮਵਾਰ ਨੂੰ ਸਥਾਨਕ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਭਵਨ ਗੁਰੂ ਨਾਨਕ ਰੋਡ ਵਿਖੇ ਦੁਪਹਿਰ 1.00 ਤੋਂ 2.00 ਵਜੇ ਤੱਕ ਪਾਏ ਜਾਣਗੇ।ਜਿਸ ਵਿੱਚ ਇਲਾਕੇ ਦੀਆਂ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ, ਧਾਰਮਿਕ ਅਤੇ ਕਿਸਾਨ ਸੰਸਥਾਵਾਂ ਦੇ ਨੁਮਾਇੰਦੇ ਮਾਤਾ ਮਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।