Monday, August 11, 2025
Breaking News

ਗਿੱਲ ਤੇ ਵਡਾਲੀ ਵਲੋਂ ਜਾਇਕਾ ਅਧਿਕਾਰੀਆਂ ਨਾਲ ਕੀਤਾ ਵਾਰਡ 62 ਤੇ 65 ਦਾ ਦੋਰਾ

PPN1112201412

ਛੇਹਰਟਾ, 11 ਦਸੰਬਰ (ਕੁਲਦੀਪ ਸਿੰਘ ਨੋਬਲ)  ਵਾਰਡ ਨੰ. 62 ਤੇ 65 ਦੀਆ ਅਧੀਨ ਆਉਦੇ ਰੇਲਵੇ ਫਾਟਕ ਛੇਹਰਟਾ ਤੋ ਲੈ ਕੇ ਗੁ: ਛੇਹਰਟਾ ਸਾਹਿਬ ਅਤੇ ਸੰਨ ਸਾਹਿਬ ਰੋਡ ਤੋ ਗੁ. ਜਨਮ ਅਸਥਾਨ ਗੁਰੂ ਕੀ ਵਡਾਲੀ ‘ਤੇ ਮੀਰੀ ਪੀਰੀ ਅਕੈਡਮੀ ਵਿਖੇ ਜਾਇਕਾ ਪਰੋਜੈਕਟ ਦੋਰਾਨ ਪਾਏ ਸੀਵਰੇਜ ਦੋਰਾਨ ਖਰਾਬ ਹੋਈਆਂ ਸੜਕਾਂ ਦੇ ਸੁਧਾਰ ਲਈ ਹਲਕਾ ਪੱਛਮੀ ਦੇ ਭਾਜਪਾ ਇੰਚਾਰਜ ਸ਼੍ਰੀ ਰਾਕੇਸ਼ ਕੁਮਾਰ ਗਿੱਲ ਤੇ ਸ਼੍ਰੋ. ਅ. ਦ ਦੇ ਵਰਕਿੰਗ ਕਮੇਟੀ ਮੈਬਰ ਜਥੇ. ਦਿਲਬਾਗ ਸਿੰਘ ਵਡਾਲੀ ਵਲੋ ਐਕਸੀਅਨ ਸ. ਗੁਰਮੀਤ ਸਿੰਘ,ਐਸ ਡੀ ਓ ਹਰਿੰਦਰ ਕੁਮਾਰ ਅਤੇ ਜਾਇਕਾ ਦੇ ਸੰਬਧਤ ਅਧਿਕਾਰੀਆਂ ਨੇ ਦੋਰਾ ਕੀਤਾ।ਇਸ ਮੋਕੇ ਐਕਸੀਅਨ ਸ. ਗੁਰਮੀਤ ਸਿੰਘ ਨੇ ਗਿੱਲ ਤੇ ਵਡਾਲੀ ਨੂੰ ਦੱਸਿਆ ਕਿ ਅਸੀ ਜੋ ਸੜਕਾਂ ਮੰਡੀਕਰਨ ਵਿਭਾਗ ਦੇ ਅਧੀਨ ਆਉਦੀਆਂ ਹਨ, ਉਨਾਂ ਸੜਕਾ ਨੂੰ ਮੁੜ ਬਨਾਉਣ ਲਈ ਬਣਦੀ ਰਾਸ਼ੀ ਜਮਾ ਕਰਵਾ ਦਿੱਤੀ ਗਈ ਹੈ ਤੇ ਜੋ ਜਲਦ ਬਨਾਉਣ ਲਈ ਕਹਿ ਦਿੱਤਾ ਗਿਆ ਹੈ।ਇਸ ਮੋਕੇ ਗੁਰਪ੍ਰੀਤ ਸਿੰਘ ਵਡਾਲੀ, ਜਸਪਾਲ ਸਿੰਘ ਜੱਸ, ਅਰੁਣ ਸ਼ਰਮਾ, ਡਾ. ਜਸਵੰਤ ਸਿੰਘ, ਬਾਜ ਸਿੰਘ ਰੰਧਾਵਾ, ਜੋਗਿੰਦਰ ਪਾਲ ਬਾਵਾ, ਭਜਨ ਸਿੰਘ, ਕੰਵਲਪ੍ਰੀਤ ਸਿੰਘ ਪ੍ਰੀਤ, ਮਿੰਟਾ ਤੋ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply