ਯਾਤਰਾ ਨੂੰ ਲੈ ਕੇ ਵਰਕਰਾਂ ‘ਚ ਪੂਰਾ ਜੋਸ਼ – ਰੌਕੀ ਬਾਂਸਲ
ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ) – ਬਲਾਕ ਕਾਂਗਰਸ ਕਮੇਟੀ ਸੰਗਰੂਰ ਦੀ ਮੀਟਿੰਗ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਵਿਖੇ ਹੋਈ।ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਵਲੋਂ ਦੇਸ਼ ਵਿੱਚ ਰਾਹੁਲ ਗਾਂਧੀ ਦੀ ਯੋਗ ਅਗਵਾਈ ਵਿਚ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।
ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਜਨਵਰੀ ਮਹੀਨੇ ਵਿਚ ਪੰਜਾਬ ‘ਚ ਦਾਖਲ ਹੋਣ ਜਾ ਰਹੀ ਹੈ।ਇਸ ਬਾਰੇ ਸਾਰੇ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਪੂਰੇ ਜੋਸ਼ ਨਾਲ ਇਸ ਯਾਤਰਾ ਦਾ ਸਵਾਗਤ ਕਰਨਾ ਹੈ ਅਤੇ 8 ਦਿਨ ਇਸ ਯਾਤਰਾ ਵਿਚ ਜੋੜਨ ਦੀ ਅਪੀਲ ਕੀਤੀ।ਰੌਕੀ ਬਾਂਸਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਯਾਤਰਾ ਵਿੱਚ ਹਰ ਇਕ ਹਲਕੇ ਤੋਂ 25 ਮੈਂਬਰ ਨਾਲ ਜੋੜਨਗੇ ਅਤੇ 8 ਦਿਨ ਲਗਾਤਾਰ ਰਾਹੁਲ ਗਾਂਧੀ ਨਾਲ ਇਸ ਯਾਤਰਾ ਵਿੱਚ ਪੈਦਲ ਚਲਣਗੇ।ਇਸ ਯਾਤਰਾ ਨੂੰ ਲੈ ਕੇ ਸਾਰੇ ਵਰਕਰਾਂ ਵਿੱਚ ਪੂਰਾ ਜੋਸ਼ ਹੈ ਅਤੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ।
ਇਸ ਮੌਕੇ ਅਬਜਰਵਰ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਸੁਭਾਸ਼ ਗਰੋਵਰ, ਮਹੇਸ਼ ਕੁਮਾਰ ਮੇਸ਼ੀ, ਹਰਬੰਸ ਸਿੰਘ, ਨਰੇਸ਼ ਗਾਬਾ, ਹਰਪਾਲ ਸਿੰਘ, ਬੀਬੀ ਚਰਨਜੀਤ ਕੌਰ, ਬੀਬੀ ਬਲਜੀਤ ਕੌਰ, ਸਤਪਾਲ ਧਾਲੀਵਾਲ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਬੰਨੀ ਸੈਣੀ, ਪੰਚ ਸਰਪੰਚ ਆਦਿ ਹਾਜ਼ਰ ਸਨ।