Monday, December 30, 2024

ਨਵੇਂ ਵਰ੍ਹੇ ਦੀ ਆਮਦ `ਤੇ ਸਾਹਿਤਕਾਰਾਂ ਨੇ ਰਚਾਇਆ ਸਾਹਿਤਕ ਸੰਵਾਦ

ਅੰਮ੍ਰਿਤਸਰ, 2 ਜਨਵਰੀ (ਦੀਪ ਦਵਿੰਦਰ ਸਿੰਘ) – ਨਵੇਂ ਵਰ੍ਹੇ 2023 ਨੂੰ ਖੁਸ਼ਆਮਦੀਦ ਕਹਿਣ ਲਈ ਜਿਥੇ ਲੋਕਾਂ ਨੇ ਨੱਚ ਗਾ ਕੇ ਖੁਸ਼ੀ ਮਨਾਈ, ਉਥੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸਾਹਿਤਕ ਸੰਵਾਦ ਰਚਾਉਂਦਿਆਂ ਕਿਹਾ ਕਿ ਆਪਸੀ ਮੇਲ ਜੋਲ ਹੀ ਮਨੁੱਖੀ ਮਨ ਦੀ ਭਟਕਣਾ ਨੂੰ ਖਤਮ ਕਰਦਾ ਹੈ।ਇਸ ਲਈ ਸਾਨੂੰ ਮਿਲ ਬੈਠਣ ਦੇ ਮੌਕੇ ਤਲਾਸ਼ਦੇ ਰਹਿਣਾ ਚਾਹੀਦਾ ਹੈ।
ਪ੍ਰਿੰ. ਅਮ੍ਰਿਤ ਲਾਲ ਮੰਨਣ ਦੀ ਪਹਿਲ ਕਦਮੀ ਨਾਲ ਸਥਾਨਕ ਕੰਪਨੀ ਬਾਗ ਵਿੱਚ ਹੋਏ ਇਸ ਸੰਖੇਪ ਪਰ ਅਰਥ ਭਰਪੂਰ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸ਼ਾਇਰ ਦੇਵ ਦਰਦ ਸਾਹਬ ਦੀ ਗਜ਼ਲ ਕਿ

“ਕੁੱਝ ਮੈਂ ਮਿਟਾ ਕੇ ਵੇਖਾਂ, ਕੁੱਝ ਤੂੰ ਮਿਟਾ ਕੇ ਵੇਖੀਂ,
ਨਫਰਤ ਮਿਟੂ ਮਿਟਾਇਆਂ, ਇਹ ਅਜ਼ਮਾ ਕੇ ਵੇਖੀਂ”
ਦੇ ਹਵਾਲੇ ਨਾਲ ਕਿਹਾ ਕਿ ਨਵੇਂ ਸਾਲ ਦਾ ਪੈਗਾਮ ਸਾਨੂੰ ਪਿਆਰ ਮੁਹੱਬਤ ਨਾਲ ਰਹਿਣਾ ਸਿਖਾਉਂਦਾ ਹੈ। ਪੰਜਾਬੀ ਵਿਦਵਾਨ ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਇਸ ਸਮੇਂ ਸਾਨੂੰ ਪੀੜ੍ਹੀ ਪਾੜੇ ਨੂੰ ਖਤਮ ਕਰਕੇ ਨਵੀਂ ਪੀੜ੍ਹੀ ਨਾਲ ਸੰਵਾਦ ਕਰਨੇ ਚਾਹੀਦੇ ਹਨ।ਸਾਹਿਤਕਾਰ ਡਾ. ਸਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਘਰ, ਪਰਿਵਾਰ ਅਤੇ ਬਜ਼ਾਰ ਅੰਦਰਲੀ ਤਲਖੀ ਤਾਂ ਹੀ ਘੱਟ ਹੋ ਸਕਦੀ ਹੈ, ਜੇ ਸਾਡੀ ਜੀਵਨ ਸ਼ੈਲੀ ਵਿੱਚ ਆਪਸੀ ਗੱਲਬਾਤ ਨੂੰ ਤਰਜ਼ੀਹ ਦਿੱਤੀ ਜਾਵੇ।
ਇੰਜ. ਦਲਜੀਤ ਸਿੰਘ ਕੋਹਲੀ, ਪਰਕਾਸ਼ ਸਿੰਘ ਭੱਟੀ, ਰਜਿੰਦਰ ਸਿੰਘ ਭਕਨਾ, ਬਰੰਮਜੀਤ ਸਿੰਘ ਰੋਮੀ, ਨਿਰਮਲ ਸਿੰਘ ਅੰਨਦ, ਪਰਸ਼ੋਤਮ ਸ਼ਰਮਾ, ਊਸ਼ਾ ਦੀਪਤੀ, ਡਾ, ਪੀ.ਐਨ ਸ਼ਰਮਾ, ਰੋਹਿਤ ਅਤੇ ਹੇਮਤ ਕੁਮਾਰ ਨੇ ਨਵੇਂ ਸਾਲ ਦੀ ਆਮਦ ‘ਤੇ ਮੁਬਾਰਕਬਾਦ ਦਿੱਤੀ ਅਤੇ ਆਪੋ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਅੰਤ ‘ਚ ਪ੍ਰਿੰ. ਅਮ੍ਰਿਤ ਲਾਲ ਮੰਨਣ ਨੇ ਸਭ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ। Daily Online News Portal www.punjabpost.in

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …