ਕਿਹਾ, 21ਵੀ ਸਦੀ ਦੇ ਦੌਰ ‘ਚ ਵੀ ਔਰਤਾਂ ਵਿਰੁੱਧ ਨਹੀ ਰੁਕ ਰਹੇ ਜ਼ੁਰਮ
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਸਮਾਜ ‘ਚ ਔਰਤਾਂ ਨੂੰ ਨਿਆਂ ਦਿਵਾਉਣ ਲਈ ਸਰਕਾਰਾਂ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਦਾਜ ਤੋ ਪੀੜਤ ਔਰਤਾਂ ਨਾਲ ਧੱਕਾ ਕਰਨ ਵਾਲੇ ਪਰਿਵਾਰ ਕਿਸੇ ਦੀ ਧੀ ਭੈਣ ਨਾਲ ਖਿਲਵਾੜ ਕਰਨ ਦੀ ਜ਼ੁਅਰਤ ਨਾ ਕਰ ਸਕਣ।ਇੰਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੀ ਸਹਿ ਮੀਡੀਆ ਇੰਚਾਰਜ਼ ਡਾ: ਸੁਰਿੰਦਰ ਕੰਵਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ 6 ਸਹੁਰੇ ਪਰਿਵਾਰਾਂ ਖਿਲਾਫ ਦਾਜ ਦੇ ਕੇਸ ਦਰਜ਼ ਹੋਣੇ ਸਮਾਜ ਲਈ ਸ਼ਰਮਨਾਕ ਹੈ।ਬੇਸ਼ੱਕ ਅੱਜ ਔਰਤਾਂ ਹਰ ਖੇਤਰ ਵਿੱਚ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੀਆਂ ਹਨ, ਪਰ ਇਸ ਦੇ ਬਾਵਜ਼ੂਦ ਔਰਤਾਂ ਪ੍ਰਤੀ ਹੁੰਦੇ ਅਪਰਾਧ ਰੁਕਣ ਦਾ ਨਾ ਨਹੀ ਲੈ ਰਹੇ।ਉਨਾਂ ਕਿਹਾ ਕਿ ਪਿਛਲੇ ਦਿਨੀ 3 ਬੱਚਿਆਂ ਦੀ ਮਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਨੌਜਵਾਨ ਔਰਤਾਂ ਤੇ ਛੋਟੀਆਂ ਬੱਚੀਆਂ ਨਾਲ ਅਪਰਾਧ ਸਮਾਜ ਦਾ ਘਿਨਾਓਣਾ ਚੇਹਰਾ ਪੇਸ਼ ਕਰ ਰਹੇ ਹਨ।ਉਨਾਂ ਕਿਹਾ ਕਿ ਔਰਤਾਂ ਨੂੰ ਬਦਲਦੇ ਦੌਰ ਅੰਦਰ ਸਮਾਜਿਕ ਕਦਰਾਂ ਕੀਮਤਾਂ ਵੱਲ ਅਪਰਾਧਾਂ ਦੇ ਨਵੇ ਤੌਰ ਤਰੀਕਿਆਂ ਤੋ ਸਾਵਧਾਨੀ ਨਾਲ ਰਹਿਣ ਦੀ ਜਰੂਰਤ ਹੈ, ਜਦਕਿ ਅਪਰਾਧ ਕਰਨ ਬਾਲਿਆਂ ਪਰਿਵਾਰਾਂ ਕੋਲੋਂ ਸਮਾਜ ਵਿੱਚ ਜਨਤਕ ਮੁਆਫੀ ਮੰਗਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਮਾਜ ਦੀ ਇਸ ਬੁਰਾਈ ਨੂੰ ਜੜੋਂ ਖਤਮ ਕੀਤਾ ਜਾਵੇ। ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਔਰਤ ਪੁਲਿਸ ਮੁਲਾਜਮਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਪੈਟਰੋਲਿੰਗ ਦੀ ਜਿੰਮੇਵਾਰੀ ਵੀ ਦਿੱਤੀ ਜਾਣੀ ਚਾਹੀਦੀ ਹੈ।
Daily Online News portal www.punjabpost.in