Friday, June 21, 2024

ਮਾਤਾ ਹੀਰਾਬੇਨ ਮੋਦੀ ਨਮਿਤ ਅੰਮ੍ਰਿਤਸਰ ਵਿਖੇ ਕੀਰਤਨ ਤੇ ਅਰਦਾਸ

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਹੀਰਾਬੇਨ ਮੋਦੀ ਜੀ ਨਮਿਤ ਅੰਮ੍ਰਿਤਸਰ ਵਿਖੇ ਕੀਰਤਨ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ।
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਰਣਜੀਤ ਐਵਿਨਿਊ ਵਿਖੇ ਹੋਏ ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਜਗਮੋਹਨ ਸਿੰਘ ਰਾਜੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਮਾਤਾ ਹੀਰਾਬੇਨ ਮੋਦੀ ਨੇ ਦੇਸ਼ ਨੂੰ ਨਰਿੰਦਰ ਮੋਦੀ ਦ ਰੂਪ ’ਚ ਇਕ ਕੁਸ਼ਲ ਪ੍ਰਬੰਧਕ ਅਤੇ ਕੂਟਨੀਤੀਵਾਨ ਨੇਤਾ ਦਿੱਤਾ ਹੈ, ਜਿਸ ਲਈ ਸਮੁੱਚਾ ਦੇਸ਼ ਮਾਤਾ ਹੀਰਾ ਬੇਨ ਮੋਦੀ ਨੂੰ ਹਮੇਸ਼ਾਂ ਯਾਦ ਰੱਖੇਗਾ।ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਡਾ: ਰਾਜੂ ਨੇ ਮਾਤਾ ਹੀਰਾਬੇਨ ਦੀ ਕੁਰਬਾਨੀ ਅਤੇ ਉਸ ਦੇ ਜੀਵਨ ਦੇ ਪਹਿਲੂਆਂ ’ਤੇ ਰੌਸ਼ਨੀ ਪਾਈ।ਉਨ੍ਹਾਂ ਕਿਹਾ ਕਿ ਮਾਤਾ ਹੀਰਾਬੇਨ ਭਾਰਤੀ ਸੰਸਕ੍ਰਿਤੀ ਅਤੇ ਜੀਵਨ ਮੁੱਲਾਂ ਪ੍ਰਤੀ ਹਮੇਸ਼ਾਂ ਵਚਨਬੱਧ ਰਹੇ।
ਇਸ ਮੌਕੇ ਭਾਜਪਾ ਸੂਬਾ ਮੀਤ ਪ੍ਰਧਾਨ ਡਾ: ਰਾਜ ਕੁਮਾਰ ਵੇਰਕਾ, ਜਸਵਿੰਦਰ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ, ਸਾਬਕਾ ਕੈਬਨਿਟ ਮੰਤਰੀ ਡਾ: ਬਲਦੇਵ ਪ੍ਰਕਾਸ਼ ਚਾਵਲਾ, ਪ੍ਰੋ: ਸਰਚਾਂਦ ਸਿੰਘ ਖਿਆਲਾ, ਕੁਲਦੀਪ ਸਿੰਘ ਕਾਹਲੋਂ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ, ਬਖ਼ਸ਼ੀ ਰਾਮ ਅਰੋੜਾ ਸਾਬਕਾ ਮੇਅਰ, ਜਿਲ੍ਹਾ ਜਨਰਲ ਸੈਕਟਰੀ ਅਤੇ ਹਲਕਾ ਇੰਚਾਰਜ ਅੰਮ੍ਰਿਤਸਰ ਉੱਤਰੀ ਸੁਖਮਿੰਦਰ ਪਿੰਟੂ, ਕੁਮਾਰ ਅਮਿਤ ਹਲਕਾ ਇੰਚਾਰਜ਼ ਅੰਮ੍ਰਿਤਸਰ ਪੱਛਮੀ, ਸਵਾਮੀ ਰਣਜੀਤਾਨੰਦ ਗਿਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਰਾ ਦਲਜੀਤ ਸਿੰਘ ਕੋਹਲੀ, ਬੀਬੀ ਜਸਵਿੰਦਰ ਕੌਰ ਸੋਹਲ, ਮੀਡੀਆ ਸਹਿ ਇੰਚਾਰਜ਼ ਡਾ: ਸੁਰਿੰਦਰ ਕੌਰ ਕਵਲ, ਰੀਨਾ ਜੇਤਲੀ ਡਾਇਰੈਕਟਰ ਓ.ਐਨ.ਜੀ.ਸੀ, ਰਮਾ ਮਹਾਜਨ ਸਾਬਕਾ ਕੌਂਸਲਰ, ਮਹਿਲਾ ਮੋਰਚਾ ਪ੍ਰਧਾਨ ਅਲਕਾ ਸ਼ਰਮਾ ਅੰਮ੍ਰਿਤਸਰ, ਬਲਜਿੰਦਰ ਸਿੰਘ ਦਕੋਹਾ ਹਲਕਾ ਇੰਚਾਰਜ਼ ਸ੍ਰੀ ਹਰਗੋਬਿੰਦਪੁਰ, ਸਾਬਕਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਹਰਦਿਆਲ ਸਿੰਘ ਔਲਖ, ਆਨੰਦ ਸ਼਼ਰਮਾ ਸਾਬਕਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਰਾਮ ਸ਼ਰਨ ਸਾਬਕਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਕਰਨਲ ਅਮਰੀਕ ਸਿੰਘ ਸਾਬਕਾ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ) ਚੰਦਰ ਸ਼ੇਖਰ ਵਾਈਸ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਰਾਜੀਵ ਸ਼ਰਮਾ ਡਿੰਪੀ ਸਕੱਤਰ ਅੰਮ੍ਰਿਤਸਰ ਸ਼ਹਿਰੀ, ਅਮਨਦੀਪ ਭੱਟੀ, ਮੋਹਿਤ ਮਹਾਜਨ ਕੈਸ਼ੀਅਰ ਭਾਜਪਾ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਪੂਰਬੀ ਮੰਡਲ ਪ੍ਰਧਾਨ ਰਾਕੇਸ਼ ਮਹਾਜਨ, ਵਿਨੋਦ ਬੱਬਲ, ਰਮਨ ਸ਼ਰਮਾ, ਸੁਲਤਾਨਵਿੰਡ ਮੰਡਲ ਪ੍ਰਧਾਨ ਗੁਰਦੇਵ ਸਿੰਘ ਅਤੇ ਵਰਿੰਦਰ ਸਵੀਟੀ ਹਾਜ਼ਰ ਸਨ।
Daily Online News portal www.punjabpost.in

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …