ਅੰਮ੍ਰਿਤਸਰ ,7 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਅਸਿਸਟੈਂਟ ਪ੍ਰੋਫੈਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਲੋਂ ‘ਸਵਰ ਸੰਗਮ’ ਦੇ ਸਹਿਯੋਗ ਨਾਲ ਕਰਵਾਏ ਗਏ ‘ਸਵਰ ਅੰਮ੍ਰਿਤ’ ਸ਼ਾਸਤਰੀ ਸੰਗੀਤ ਪ੍ਰੋਗਰਾਮ ’ਚ ਆਪਣੀ ਸੁਰੀਲੀ ਅਵਾਜ਼ ਦਾ ਜਾਦੂ ਬਿਖੇਰ ਕੇ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ ਹੈ।
ਇਸ ਉਪਲੱਬਧੀ ’ਤੇ ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਨੇ ਸੰਗੀਤ ਵਿਭਾਗ ਦੇ ਉਕਤ ਅਸਿਸਟੈਂਟ ਪ੍ਰੋਫੈਸਰ ਹਰਸਿਮਰਨ ਸਿੰਘ ਨੂੰ ਸ਼ਾਸਤਰੀ ਗਾਇਨ ਵਾਸਤੇ ਵਿਸ਼ੇਸ਼ ਤੌਰ ’ਤੇ ਬਤੌਰ ਲੋਕਲ ਆਰਟਿਸਟ ਵਜੋਂ ਆਪਣੀ ਗਾਇਕੀ ਪੇਸ਼ ਕਰਨ ਉਪਰੰਤ ਮਿਲੇ ਸਨਮਾਨ ’ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ‘ਸਵਰ ਅੰਮ੍ਰਿਤ’ ਸ਼ਾਸਤਰੀ ਸੰਗੀਤ ਪ੍ਰੋਗਰਾਮ ’ਚ ਸੰਗੀਤ ਜਗਤ ਦੀ ਨਾਮਵਰ ਹਸਤੀ ਪੰਡਿਤ ਵਿਸ਼ਵ ਮੋਹਨ ਭੱਟ ਅਤੇ ਸਲਿਲ ਭੱਟ ਦੀ ਪੇਸ਼ਕਾਰੀ ਕਰਵਾਈ ਗਈ।ਹਰਸਿਮਰਨ ਸਿੰਘ ਨੇ ਇਸ ਸੰਗੀਤਕ ਸ਼ਾਮ ’ਚ ‘ਰਾਗ ਮਧੁਵੰਤੀ’ ਨੂੰ ਆਪਣੀ ਮਧੁਰ ਅਵਾਜ਼ ਤੇ ਨਿਰਾਲੇ ਅੰਦਾਜ਼ ’ਚ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਇਸ ਦੌਰਾਨ ਹਰਮੋਨੀਅਮ ’ਤੇ ਬਾਲ ਕਲਾਕਾਰ ਦਾਨਿਸ਼ ਸ਼ਰਮਾ, ਤਬਲੇ ’ਤੇ ਦੀਪਕ ਜੋਗੀ ਅਤੇ ਤਾਨਪੁਰੇ ’ਤੇ ਸਤਨਾਮ ਸਿੰਘ ਨੇ ਸਹਾਇਕ ਵਜੋਂ ਹਰਸਿਮਰਨ ਦਾ ਸਾਥ ਦਿੱਤਾ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਪ੍ਰੋਗਰਾਮ ਮੌਕੇ ‘ਗਰੈਮੀ, ‘ਪਦਮ ਸ੍ਰੀ’ ਅਤੇ ‘ਪਦਮ ਵਿਭੂਸ਼ਣ’ ਐਵਾਰਡ ਨਾਲ ਸਨਮਾਨਿਤ ਸ਼ਖ਼ਸੀਅਤ ਪੰਡਿਤ ਵਿਸ਼ਵ ਮੋਹਨ ਭੱਟ, ਇਨਕਮ ਟੈਕਸ ਵਿਭਾਗ ਦੇ ਚੀਫ਼ ਕਮਿਸ਼ਨਰ ਜ਼ਹਾਨ ਜ਼ੇਬ ਅਖ਼ਤਰ ਅਤੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਡਾ: ਹਰਦੀਪ ਸਿੰਘ ਨੇ ਹਰਸਿਮਰਨ ਸਿੰਘ ਦੀ ਬਾਕਮਾਲ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦਿਆਂ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। www.punjabpost.in
Check Also
ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …