ਇਕ ਵਾਰ ਇਕ ਰਾਜੇ ਅਤੇ ਮੰਤਰੀ ਵਿਚਕਾਰ ਕਿਸੇ ਗੱਲੋਂ ਵਿਵਾਦ ਹੋ ਗਿਆ।ਰਾਜਾ ਮੰਤਰੀ ਨੂੰ ਬੋਲਿਆ, ਮਨੁੱਖ ‘ਤੇ ‘ਸੰਗਤ’ ਦਾ ਕੋਈ ਅਸਰ ਨਹੀਂ ਪੈਂਦਾ।ਭਾਵੇਂ ਉਹ ਚੰਗੀ ਸੰਗਤ ‘ਚ ਰਹੇ ਜਾਂ ਮਾੜੀ ਵਿੱਚ।ਪਰ ਜਰੂਰੀ ਹੈ ਕਿ ਉਹ ਹਮੇਸ਼ਾਂ ਸੁਚੇਤ ਰਹੇ।ਮੰਤਰੀ ਬਹੁਤ ਸਿਆਣਾ ਸੀ, ਉਸ ਨੇ ਕਿਹਾ ਅਜਿਹਾ ਨਹੀਂ ਹੁੰਦਾ ਹੈ।ਉਸ ਨੇ ਬਜ਼ਾਰ ਤੋਂ ਦੋ ਤੋਤੇ ਮੰਗਵਾਏ ਅਤੇ ਰਾਜੇ ਦੇ ਸਾਹਮਣੇ ਇੱਕ ਤੋਤੇ ਨੂੰ ਸੰਤਾਂ ਦੇ ਆਸ਼ਰਮ ਵਿੱਚ ਅਤੇ ਦੂਜੇ ਤੋਤੇ ਨੂੰ ਬੁਰੇ ਲੋਕਾਂ ਦੇ ਮੰਡਪ ਵਿੱਚ ਭੇਜ ਦਿੱਤਾ।ਸਮਾਂ ਬੀਤਦਾ ਗਿਆ।ਇੱਕ ਸਾਲ ਬੀਤਣ ਤੋਂ ਬਾਅਦ ਮੁੜ ਰਾਜੇ ਤੇ ਮੰਤਰੀ ਵਿਚਕਾਰ ਵਿਵਾਦ ਹੋ ਗਿਆ।ਜਿਸ ਦੌਰਾਨ ਰਾਜਾ ਉਸੇ ਜ਼ਿਦ ‘ਤੇ ਅੜਿਆ ਹੋਇਆ ਸੀ, ਕਿ ੋਕਸੇ ‘ਤੇ ਸੰਗਤ ਦਾ ਕੋਈ ਅਸਰ ਨਹੀਂ ਪੈਂਦਾ।ਇਸੇ ਸਮੇਂ ਮੰਤਰੀ ਨੇ ਦੋਵੇਂ ਤੋਤੇ ਮੰਗਵਾਏ।ਜੋ ਤੋਤਾ ਸੰਤਾਂ ਦੇ ਆਸ਼ਰਮ ਤੋਂ ਆਇਆ ਸੀ, ਉਸ ਨੂੰ ਰਾਜਾ ਕਹਿੰਦਾ ਹੈ ਗੰਗਰਾਮ ਬੋਲ।ਤੋਤਾ ਬੋਲਿਆ, ਰਾਜਨ ਬੋਲੋ ਭਗਵਾਨ ਕੀ ਜੈ।ਰਾਜੇ ਨੇ ਦੂਜੇ ਤੋਤੇ, ਜੋ ਬੁਰੇ ਲੋਕਾਂ ਕੋਲ ਰਹਿ ਕੇ ਆਇਆ ਸੀ, ਨੂੰ ਕਿਹਾ ਕਿ ਗੰਗਾ ਰਾਮ ਬੋਲ।ਤਾਂ ਤੋਤਾ ਬੋਲਿਆ ਬਕਵਾਸ ਕਿਉਂ ਕਰ ਰਿਹਾ ਹੈ, ਨਾਲ ਹੀ ਉਹ ਗਾਲ੍ਹਾਂ ਕੱਢਣ ਲੱਗ ਪਿਆ।ਇਹ ਵੇਖ ਕੇ ਰਾਜੇ ਨੂੰ ਗੁੱਸਾ ਆ ਗਿਆ।ਮੰਤਰੀ ਨੇ ਰਾਜੇ ਦਾ ਗੁੱਸਾ ਸ਼ਾਂਤ ਕਰਦੇ ਹੋਏ ਕਿਹਾ ਮਹਾਰਾਜ ਪਹਿਲੇ ਤੋਤੇ ਨੇ ਸੰਤਾਂ ਭਗਤਾਂ ਦੀ ਬਾਣੀ ਸੁਣੀ ਹੈ।ਇਸ ਲਈ ਉਸ ਉਪਰ ਚੰਗੀ ਸੰਗਤ ਦਾ ਅਸਰ ਹੈ ਅਤੇ ਇਸ ਦੂਜੇ ਤੋਤੇ ਨੇ ਸੰਤਾਂ ਭਗਤਾਂ ਦੀ ਬਾਣੀ ਨਹੀ ਸੁਣੀ।ਇਹ ਸੁਣ ਕੇ ਰਾਜੇ ਨੂੰ ਯਕੀਨ ਹੋ ਗਿਆ ਕਿ ਮਨੁੱਖ ‘ਤੇ ਸੰਗਤ ਦਾ ਵੀ ਅਸਰ ਪੈਂਦਾ ਹੈ।ਇਸੇ ਲਈ ਤਾਂ ਕਹਿੰਦੇ ਹਨ, ਜੈਸੀ ਸੰਗਤ ਵੈਸੀ ਰੰਗਤ।ਇਸ ਲਈ ਹਮਸ਼ਾਂ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ।0901202301
www.punjabpost.in
ਮਾਸਟਰ ਅਵਨੀਸ਼ ਕੁਮਾਰ
ਸਰਕਾਰੀ ਸੀਨੀ. ਸਕੈਂਡਰੀ ਸਮਾਰਟ ਸਕੂਲ,
ਪਿੰਡ ਬਡਬਰ, ਜਿਲ੍ਹਾ ਬਰਨਾਲਾ।