Sunday, October 26, 2025
Breaking News

ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 10 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਲੋਹੜੀ ਦਾ ਤਿਉਹਾਰ ਹੋਟਲ ਕਲਾਸਿਕ ਦੇ ਬੇਨਕੁਇਟ ਹਾਲ ਵਿਖੇ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਸਾਰੇ ਮੈਂਬਰਾਂ ਨੂੰ ਲਾਇਨ ਕਲੱਬ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਨੇ ‘ਜੀ ਆਇਆਂ’ ਕਹਿ ਕੇ ਕੀਤੀ।ਲੋਹੜੀ ਦਾ ਇਹ ਤਿਉਹਾਰ ਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਤੇ “ਧੀਆਂ ਦੀ ਲੋਹੜੀ” ਦੇ ਤਿਉਹਾਰ ਵਜੋਂ ਮਨਾਇਆ ਗਿਆ।ਇਸ ਵਿੱਚ ਸਟੇਟ ਲੈਵਲ ਦੇ ਮੈਡਲ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਅਦਬਜੋਤ ਕੌਰ ਗਰਚਾ ਅਤੇ ਭਾਵੀਸਾ ਗੋਇਲ ਜੋ ਕਿ ਕਰਮਵਾਰ ਤੇਰਾਕੀ ਤੇ ਰੋਲਰ ਸਕੇਟਿੰਗ ਹਾਕੀ ਵਿਚੋਂ ਸਟੇਟ ਪੱਧਰ ਦੇ ਮੈਡਲ ਪ੍ਰਾਪਤ ਕਰਕੇ ਆਈਆਂ ਸਨ, ਨੂੰ ਸਨਮਾਨਿਤ ਕੀਤਾ ਗਿਆ। ਲਾਇਨ ਮੈਂਬਰ ਡਾ. ਪ੍ਰਿਥਪਾਲ ਸਿੰਘ ਵਲੋਂ ਕਰਵਾਏ ਸਭਿਆਚਾਰਕ ਪ੍ਰੋਗਰਾਮ ਅਧੀਨ ਸਾਰੇ ਮੈਂਬਰਾਂ ਨੇ ਢੋਲ ਦੀ ਤਾਲ ਨਾਲ ਬੋਲੀਆਂ ਪਾਈਆਂ ਤੇ ਖੂਬ ਭੰਗੜਾ ਪਾਇਆ ।ਕਲੱਬ ਦੇ ਸਾਰੇ ਮੈਂਬਰਾਂ ਨੇ ਲੋਹੜੀ ਬਾਲੀ ਤੇ ਮੁੰਗਫਲੀ, ਰਿਉੜੀਆਂ ਤੇ ਗੱਚਕ ਸਾਰਿਆ ਨੂੰ ਵੰਡੀ ਗਈ ਤੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ।ਲਾਇਨ ਵੀ.ਕੇ ਦੀਵਾਨ ਦੇ ਨਿਰਦੇਸਨ ਅਧੀਨ ਬੋਲੀਆਂ ਤੇ ਕਪਲ ਡਾਂਸ ਕਰਵਾਇਆ ਗਿਆ, ਜਿਸ ਦਾ ਸਾਰੇ ਹੀ ਮੈਂਬਰਾ ਨੇ ਅਨੰਦ ਮਾਣਿਆ।ਆਖੀਰ ਵਿੱਚ ਕਲੱਬ ਦੇ ਸਕੱਤਰ ਇੰਜੀਨੀਅਰ ਸੁਖਮਿੰਦਰ ਸਿੰਘ ਵਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …