Saturday, July 27, 2024

ਕੈਬਨਿਟ ਮੰਤਰੀ ਨਿੱਜ਼ਰ ਦੇ ਨਿਰਦੇਸ਼ਾਂ ‘ਤੇ ਚਾਟੀਵਿੰਡ ਨਹਿਰ ਦੀ ਸਫਾਈ ਆਰੰਭ

ਅੰਮ੍ਰਿਤਸਰ, 17 ਜਨਵਰੀ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਅਤੇ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਾਟੀਵਿੰਡ ਨਹਿਰ ਦੀ ਸਫਾਈ ਦਾ ਕਾਰਜ਼ ਨਹਿਰੀ ਵਿਭਾਗ ਦੀ ਮਦਦ ਨਾਲ ਅਰੰਭ ਕਰਵਾਇਆ ਹੈ।ਸਫਾਈ ਦੇ ਕੰਮ ਦੀ ਅਰੰਭਤਾ ਦੇ ਪਹਿਲੇ ਦਿਨ ਨਹਿਰੀ ਵਿਭਾਗ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨੇ ਪੀ.ਏ ਮਨਿੰਦਰਪਾਲ ਸਿੰਘ ਅਤੇ ਹਲਕੇ ਦੇ ਵਰਕਰਾਂ ਨਾਲ ਸਲਾਹ ਮਸ਼ਵਰਾ ਕੀਤਾ।
ਸਥਾਨਕ ਵਸਨੀਕਾਂ ਜਿੰਦਰ ਸਿੰਘ, ਕੁਲਵਿੰਦਰ ਵਰਪਾਲ ਆਦਿ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਹਲਕਾ ਵਿਧਾਇਕ ਨੇ ਨਹਿਰ ਦੀ ਸਫਾਈ ਕਰਵਾਉਣ ਵੱਲ ਧਿਆਨ ਦਿੱਤਾ ਹੈ ਨਹੀਂ ਤਾਂ ਹਰ ਵਾਰ ਨਹਿਰ ਦਾ ਪਾਣੀ ਬੰਦ ਹੋਣ ਤੋਂ ਬਾਅਦ ਇਥੇ ਕੂੜੇ ਦੇ ਅੰਬਾਰ ਲੱਗਣ ਨਾਲ ਦੂਰ-ਦੂਰ ਤੱਕ ਨਹਿਰ ਤੋਂ ਬਦਬੂ ਆਇਆ ਕਰਦੀ ਸੀ।
ਪੀ.ਏ ਮਨਿੰਦਰਪਾਲ ਸਿੰਘ, ਪਰ ਜਦੋਂ ਨਹਿਰ ਦਾ ਪਾਣੀ ਰੁਕਦਾ ਹੈ ਤਾਂ ਇਸ ਧਾਰਮਿਕ ਸਮੱਗਰੀ ਦੀ ਕੂੜੇ ਵਿੱਚ ਰੁਲਣ ਕਾਰਨ ਬੇਅਦਬੀ ਹੁੰਦੀ ਹੈ।ਪੀ.ਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ, ਜਿਸ ਕਰਕੇ ਭਵਿੱਖ ਵਿੱਚ ਸਾਨੂੰ ਨਹਿਰੀ ਪਾਣੀ ਨੂੰ ਪ੍ਰੋਸੈਸ ਕਰਕੇ ਵਰਤੋ ਵਿਚ ਲਿਆਉਣਾ ਪਵੇਗਾ, ਇਸ ਕਰਕੇ ਨਹਿਰਾਂ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ।ਉਨ੍ਹਾਂ ਦੱਸਿਆ ਕਿ ਨਹਿਰ ਦੇ ਹੇਠਾਂ ਕੂੜੇ ਦੀ ਦਲਦਲ ਬਣ ਚੁੱਕੀ ਹੈ, ਜਿਸ ਵਿੱਚ ਬੀਤੇ ਕੱਲ ਇਕ ਗਾਂ ਵੀ ਫਸ ਗਈ ਸੀ।ਉਸ ਨੂੰ ਜੇ.ਸੀ.ਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ।
ਰਵੀਸ਼ੇਰ ਸਿੰਘ ਖਾਲਸਾ, ਵਰਪਾਲ ਸਿੰਘ ਬੱਬਰ, ਮਾਸਟਰ ਖਜਾਨ ਸਿੰਘ, ਜਸਪਾਲ ਸਿੰਘ ਭੁੱਲਰ, ਹਰਜੀਤ ਸਿੰਘ ਵਰਪਾਲ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ ਰਾਮਗੜ੍ਹੀਆ, ਸਤਨਾਮ ਸਿੰਘ ਖਾਲਸਾ, ਸੁਖਬੀਰ ਸਿੰਘ, ਪਰਮਜੀਤ ਸਿੰਘ, ਫੁੱਲਜੀਤ ਸਿੰਘ ਵਰਪਾਲ ਆਦਿ ਨੇ ਕਿਹਾ ਕਿ ਅੱਜ ਨਹਿਰ ਦੀ ਸਫਾਈ ਕਰਵਾਉਣ ਦੌਰਾਨ ਸਾਹਮਣੇ ਆਇਆ ਹੈ ਕਿ ਨਹਿਰ ਵਿਚ ਗੰਦਗੀ ਫੈਲਣ ਦਾ ਕਾਰਨ ਜਿਥੇ ਲੋਕਾਂ ਵਲੋਂ ਕੂੜਾ ਸੁੱਟਣਾ ਹੈ, ਉਥੇ ਹੀ ਲੋਕ ਆਸਥਾ ਦੇ ਨਾਮ ‘ਤੇ ਮੂਰਤੀਆਂ, ਦੀਵੇ, ਧਾਰਮਿਕ ਫੋਟੋਆਂ ਆਦਿ ਨਹਿਰ ਵਿੱਚ ਵਹਾਅ ਦਿੰਦੇ ਹਨ।ਜਿਸ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ।
ਨਹਿਰੀ ਵਿਭਾਗ ਦੇ ਸਬੰਧਿਤ ਸੁਪਰਡੈਂਟ ਕੁਲਵਿੰਦਰ ਸਿੰਘ ਨੇ ਕਿਹਾ ਕਿ ਨਹਿਰ ਵਿੱਚ ਪੈਂਦੀ ਗੰਦਗੀ ਰੋਕਣ ਲਈ ਨਹਿਰ ਦੇ ਕੰਡੇ ਗਰਿੱਲਾਂ ਲਗਵਾ ਕੇ ਨੈਟ ਲਗਵਾਉਣ ਦੇੇ ਨਾਲ ਹੀ ਅਜਿਹੇ ਵਿਅਕਤੀਆਂ ਉਪਰ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਜੋ ਨਹਿਰਾਂ ਵਿੱਚ ਮੱਝਾਂ ਨੂੰ ਨਹਾਉਣ ਲਈ ਲਿਆਉਂਦੇ ਹਨ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …