ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਜਸਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਤ੍ਰਿਪਤਾ ਸੂਦ ਡੀ.ਸੀ.ਪੀ.ਓ ਅੰਮ੍ਰਿਤਸਰ ਸ਼ਹਿਰ ਦੀ ਯੋਗ ਅਗਵਾਈ ਹੇਠ ਸਾਂਝ ਕੇਂਦਰ ਪਬਲਿਕ ਨੂੰ ਪੁਲਿਸ ਨਾਲ ਸਬੰਧਤ ਸੇਵਾਵਾਂ ਦੇਣ ਦੇ ਨਾਲ ਪਬਲਿਕ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਸਾਂਝ ਕੇਂਦਰ ਵਲੋ 11 ਜਨਵਰੀ ਤੋ ਸ਼ੁਰੂ ਹੋਏ ਸੜਕ ਸੁਰੱਖਿਆ ਸਪਤਾਹ ਦੌਰਾਨ ਵੱਖ-ਵੱਖ ਈਵੈਂਟ ਕੀਤੇ ਗਏ।
ਅੱਜ ਸੜਕ ਸੁਰੱਖਿਆ ਸਪਤਾਹ ਦੇ ਆਖਰੀ ਦਿਨ ਪ੍ਰਿੰਸੀਪਲ ਮੈਡਮ ਡਾ: ਦਲਜੀਤ ਕੋਰ ਦੀ ਰਹਿਨੁਮਾਈ ਹੇਠ ਕਾਲਜ ਦੀਆਂ ਵਿਦਿਆਰਥਣਾਂ ਅਤੇ ਜਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਇੰਸ: ਪਰਮਜੀਤ ਸਿੰਘ ਅਤੇ ਸਾਂਝ ਕਰਮਚਾਰੀਆਂ ਵਲੋਂ ਕਾਲਜ ਕੈਂਪਸ ਤੋਂ ਇੱਕ ਰੋਡ ਸ਼ੋਅ ਕੀਤਾ ਗਿਆ।ਜੋ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋ ਹੁੰਦਾ ਹੋਇਆ ਕਾਲਜ ਪਹੁੰਚ ਕੇ ਖਤਮ ਹੋਇਆ।ਵਿਦਿਆਰਥਣਾਂ ਨੇ ਹੱਥਾਂ ਵਿੱਚ ਸੜਕ ਸੁਰੱਖਿਆ ਦੇ ਬੈਨਰ ਅਤੇ ਤਖਤੀਆਂ ਪਕੜੀਆਂ ਹੋਈਆਂ ਸਨ ਅਤੇ ਉਚੀ ਅਵਾਜ਼ ਵਿੱਚ ਸੜਕ ਸੁਰੱਖਿਆ ਸਬੰਧੀ ਸਲੋਗਨ ਬੋਲ ਰਹੀਆਂ ਸਨ।
ਇਸ ਮੌਕੇ ਏ.ਐਸ.ਆਈ ਸੁਖਵਿੰਦਰ ਸਿੰਘ, ਐਚ.ਸੀ ਨਵਦੀਪ ਸਿੰਘ, ਲੇਡੀ ਏ.ਐਸ.ਆਈ ਪੂਨਮ ਸ਼ਰਮਾ, ਲੇਡੀ ਐਚ.ਸੀ ਰਜਨੀਤ ਕੋਰ, ਅਤੇ ਕਾਲਜ ਸਟਾਫ, ਵਾਇਸ ਪ੍ਰਿੰਸੀਪਲ ਡਾ: ਸੁਰਿੰਦਰ ਕੋਰ, ਡਾ: ਵੰਦਨਾ, ਮਨਜੀਤ ਕੌਰ ਮਨਹਾਤ ਤੇ ਮਿਸ ਮਾਨਸੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …