Monday, May 20, 2024

ਲਾਈਫਲੌਂਗ ਲਰਨਿੰਗ ਵਿਭਾਗ ਦੇ ਕੋਰਸਾਂ `ਚ ਦਾਖਲਾ 31 ਜਨਵਰੀ ਤੱਕ

ਅੰਮ੍ਰਿਤਸਰ 18 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਜਨਵਰੀ -2023 ਦੇ ਦਸਵੀਂ/ਬਾਰ੍ਹਵੀਂ ਪਾਸ ਬੇ-ਰੋਜਗਾਰ ਲੜਕੇ/ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ ) ਲਈ ਸਵੈ-ਰੋਜਗਾਰ ਦੇ ਉਦੇਸ਼ ਨਾਲ ਚਲਾਏ ਜਾ ਰਹੇ ਵੱਖ-ਵੱਖ 6 ਮਹੀਨਿਆਂ ਦੇ ਕੋਰਸਾਂ ਦਾ ਦਾਖਲਾ 31 ਜਨਵਰੀ ਤਕ ਭਰਿਆ ਜਾ ਸਕਦਾ ਹੈ।ਇਸ ਸਾਰੇ ਕੋਰਸ ਦਸਵੀਂ ਅਤੇ ਬਾਹ੍ਹਰਵੀ ਪਾਸ ਵਿਦਿਆਰਥੀਆਂ ਲਈ ਹਨ।ਛੇ ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਵਿਚ ਡਰੈਸ ਡਿਜ਼ਾਈਨਿੰਗ (ਦਸਵੀਂ ਪਾਸ ਲੜਕੀਆਂ ਵਾਸਤੇ), ਬਿਊਟੀ ਕਲਚਰ (ਦਸਵੀਂ ਪਾਸ ਲੜਕੀਆਂ ਵਾਸਤੇ),ਵੈਬ ਡਿਵੈਲਪਮੈਟ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ), ਵੈੱਬ ਡਿਜ਼ਾਈਨਿੰਗ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ), ਕੰਪਿਊਟਰ ਬੇਸਿਕ ਕੌਨਸੇਪਟ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ), ਕਮਿਊਨੀਕੇਸ਼ਨ ਸਕਿੱਲ ਇਨ ਇੰਗਲਿਸ਼ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ), ਟੈਕਸਾਈਲ ਡਿਜਾਈਨਿੰਗ (ਬਾਰਵੀਂ ਪਾਸ ਲੜਕੀਆਂ ਵਾਸਤੇ) ਸ਼ਾਮਲ ਹਨ ।
ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਦਾਖਲਾ 31 ਜਨਵਰੀ 2023 ਤੱਕ ਲਿਆ ਜਾ ਸਕਦਾ ਹੈ । ਚਾਹਵਾਨ ਵਿਦਿਆਰਥੀ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਵੈਬਸਾਈਟ ` www.gndu.ac.in/lifelong/default.aspx ‘ਤੇ ਸੰਪਰਕ ਕਰ ਸਕਦੇ ਹਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …