Monday, September 16, 2024

ਐਡਵੋਕੇਟ ਧਾਮੀ ਦੀ ਗੱਡੀ ਦੀ ਭੰਨ ਤੋੜ ਨੂੰ ਦੱਸਿਆ ਦੁੱਖਦਾਈ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਦੀ ਪਾਰਲੀਮੈਂਟ ਵਲੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੇ ਐਡਵੋਕੇਟ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਦੀ ਭੰਨ ਤੋੜ ਨੂੰ ਪੰਜਾਂ ਸਿੰਘਾਂ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ ਨੇ ਦੁੱਖਦਾਈ ਦੱਸਿਆ ਹੈ।ਉਨਾਂ ਕਿਹਾ ਕਿ ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ।ਉਨ੍ਹਾ ਕਿਹਾ ਵਰਤਮਾਨ ਸਮੇਂ ਵਿੱਚ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸੰਪ੍ਰਦਾਵਾਂ ਵਿੱਚ ਸਿਧਾਂਤਕ ਤੇ ਵਿਚਾਰਾਂ ਦੇ ਵਖਰੇਵੇਂ ਹਨ।ਇਕ ਦੁਸਰੇ ਦੀ ਤਰਕ ਨਾਲ ਮੁਖ਼ਾਲਫ਼ਤ ਤਾਂ ਬਰਦਾਸ਼ਯੋਗ ਹੋ ਸਕਦੀ ਹੈ, ਪਰ ਹਮਲਾ ਕਰਕੇ ਸਹਿਮ ਦੇ ਹਾਲਾਤ ਬਣਾਉਣੇ ਕੌਮ ਲਈ ਚੰਗਾ ਨਹੀਂ।ਉਨਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਹਮੇਸ਼ਾਂ ਇਹ ਗੱਲ ਬਾਰ ਬਾਰ ਆਪਣੇ ਸੁਨੇਹਿਆਂ ਰਾਹੀ ਸਪੱਸ਼ਟ ਕੀਤੀ ਹੈ ਕਿ ਪੰਥ ਨੂੰ ਇਕ ਨਿਸ਼ਾਨ ਹੇਠ ਇਕੱਠੇ ਹੋਣਾ ਚਾਹੀਦਾ ਹੈ।ਪੰਜਾਂ ਸਿੰਘਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿੱਢੇ ਕੌਮੀ ਇਨਸਾਫ਼ ਮੋਰਚੇ ਨੂੰ ਅਸਰਦਾਰ ਅਤੇ ਸ਼ਕਤੀਸ਼ਾਲੀ ਬਣਾਉਣਾ ਹੈ।ਇਸ ਲਈ ਮੋਰਚੇ ਦੇ ਸੰਚਾਲਨ ਨੂੰ ਜ਼ਾਬਤੇ ਵਿੱਚ ਰੱਖਣਾ ਪਵੇਗਾ ਅਤੇ ਨੌਜਵਾਨਾਂ ਨੂੰ ਦੂਰਅੰਦੇਸ਼ੀ ਨਾਲ ਆਪਣੀ ਭੁਮਿਕਾ ਨਿਭਾਉਣੀ ਪਵੇਗੀ।ਪ੍ਰਧਾਨ ਧਾਮੀ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਸਿੰਘਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਜੁਝਾਰੂ ਸਿੰਘਾਂ ਦੇ ਮੁਕੱਦਮੇ ਪੰਥਕ ਜਜ਼ਬੇ ਨਾਲ ਅਦਾਲਤਾਂ ਵਿੱਚ ਲੜਦੇ ਰਹੇ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਰਹੇ ਹਨ।ਆਪਣੇ ਸੁਨੇਹੇ ਵਿੱਚ ਪੰਜਾਂ ਸਿੰਘਾਂ ਨੇ ਕਿਹਾ ਕਿ ਨੌਜਵਾਨ ਆਪਣੀ ਤਾਕਤ ਨੂੰ ਮੋਰਚੇ ਦੀ ਸਫਲਤਾ ਲਈ ਵਰਤਣ ਅਤੇ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦੇਣ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …