Sunday, December 22, 2024

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ‘ਚ ਕੋਹਰੇ ਦੇ ਨੁਕਸਾਨ ਦਾ ਮੰਗਿਆ ਮੁਆਵਜ਼ਾ

27 ਜਨਵਰੀ ਨੂੰ ਐਸ.ਡੀ.ਐਮ. ਦਫਤਰ ਵਿਖੇ ਛੱਡੇ ਜਾਣਗੇ ਅਵਾਰਾ ਪਸ਼ੂ

ਸਮਰਾਲਾ, 21 ਜਨਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਸਮਰਾਲਾ ਅਤੇ ਬਲਾਕ ਮਾਛੀਵਾੜਾ ਸਾਹਿਬ ਦੀ ਮਟਿੰਗ ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ ਅਤੇ ਉਜਾਗਰ ਸਿੰਘ ਚਹਿਲਾਂ ਸੀਨੀਅਰ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੇਨ ਚੌਕ ਗੁਰਦੁਆਰਾ ਸਿੰਘ ਸਭਾ ਸਮਰਾਲਾ ਵਿਖੇ ਹੋਈ।ਜਿਸ ਵਿੱਚ ਕਿਸਾਨੀ ਤੇ ਸਮਾਜਿਕ ਵਿਚਾਰਾਂ ਕੀਤੀਆਂ ਗਈਆਂ।ਪਿਛਲੇ ਦਿਨਾਂ ਵਿੱਚ ਕੋਹਰੇ ਕਾਰਨ ਆਲੂ, ਗੋਭੀ, ਟਮਾਟਰ ਅਤੇ ਮਟਰਾਂ ਦੀ ਫਸਲ ਦਾ ਜੋ ਭਾਰੀ ਨੁਕਸਾਨ ਹੋਇਆ ਹੈ, ਉਸ ਦਾ ਸਰਕਾਰ ਕੋਲੋਂ ਮੁਆਵਜ਼ਾ ਦੀ ਮੰਿਗਆ ਗਿਆ।ਜਥੇਬੰਦੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮੋਹਾਲੀ ਚੰਡੀਗੜ੍ਹ ਵਿਖੇ ਜੋ ਮੋਰਚਾ ਚੱਲ ਰਿਹਾ ਹੈ ਉਸ ਦਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਭਰਪੂਰ ਸਮਰੱਥਨ ਕੀਤਾ ਗਿਆ।ਸਾਰਿਆਂ ਵਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੋ ਅਵਾਰਾ ਪਸ਼ੂ ਫਸਲਾਂ ਦਾ ਨੁਕਸਾਨ ਕਰਦੇ ਹਨ ਤੇ ਉਨ੍ਹਾਂ ਕਰਕੇ ਜੀ.ਟੀ ਰੋਡ ਅਤੇ ਸੜਕਾਂ ‘ਤੇ ਹੁੰਦੇ ਐਕਸੀਡੈਂਟ ਰੋਕਣ ਲਈ 27 ਜਨਵਰੀ ਦਿਨ ਸ਼ੁਕਰਵਾਰ ਨੂੰ ਸਾਰੇ ਅਵਾਰਾ ਪਸ਼ੂ ਸਮਰਾਲਾ ਐਸ.ਡੀ.ਐਮ ਦਫਤਰ ਵਿਖੇ ਛੱਡੇ ਜਾਣਗੇ।
ਮੀਟਿੰਗ ਵਿੱਚ ਮੋਹਨ ਸਿੰਘ ਬਾਲਿਓਂ ਪ੍ਰਧਾਨ, ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਮੱਘਰ ਸਿੰਘ ਘੁੰਗਰਾਲੀ ਇਕਾਈ ਪ੍ਰਧਾਨ, ਉਜਾਗਰ ਸਿੰਘ ਬਲਾਕ ਪ੍ਰਧਾਨ, ਕੁਲਦੀਪ ਸਿੰਘ ਗੜ੍ਹੀ ਬਲਾਕ ਮੀਤ ਪ੍ਰਧਾਨ, ਰਾਜਿੰਦਰ ਸਿੰਘ ਬਾਲਿਓਂ ਸੀਨੀਅਰ ਆਗੂ, ਗੁਰਮੀਤ ਸਿੰਘ ਗੜ੍ਹੀ, ਲਖਵੀਰ ਸਿੰਘ ਬਾਲਿਓਂ, ਬਲਜਿੰਦਰ ਸਿੰਘ ਰਹਿਓਂ ਖੁਰਦ ਬਲਾਕ ਜਨਰਲ ਸਕੱਤਰ, ਜੀਤ ਸਿੰਘ ਸਹਿਜੋ ਮਾਜਰਾ, ਸੁਖਮਨ ਸਿੰਘ ਸਹਿਜੋ ਮਾਜਰਾ ਇਕਾਈ ਪ੍ਰਧਾਨ, ਸੁਖਦਰਸ਼ਨ ਸਿੰਘ ਮੱਲਮਾਜਰਾ, ਨਰਿੰਦਰ ਸਿੰਘ ਮੱਲਮਾਜਰਾ, ਸਿਕੰਦਰ ਸਿੰਘ ਸਹਿਜੋ ਮਾਜਰਾ, ਸੋਹਣ ਸਿੰਘ ਸਹਿਜੋ ਮਾਜਰਾ, ਕੁਲਵਿੰਦਰ ਸਿੰਘ ਸਹਿਜੋ ਮਾਜਰਾ, ਜਗਜੀਤ ਸਿੰਘ ਚਹਿਲਾਂ ਅਤੇ ਜਤਿੰਦਰ ਸਿੰਘ ਢੱਡੇ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …