Sunday, June 23, 2024

ਰੁਕੇ ਪੀ.ਪੀ.ਓ ਆਰਡਰਾਂ ਤੇ ਛੇਵੇਂ ਪੇਅ ਕਮਿਸ਼ਨ ਬਾਰੇ ਸਰਕਾਰ ਨਾਲ ਚੱਲ ਰਹੀ ਗੱਲਬਾਤ- ਦੇ ਜਲਦ ਆਉਣਗੇ ਸਾਰਥਿਕ ਨਤੀਜੇ – ਸਰੀਨ

ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾਮੁਕਤ ਕਰਮਚਾਰੀਆਂ ਦੀ ਮੀਟਿੰਗ ਸਥਾਨਕ ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਬੇਰੀ ਗੇਟ ਵਿਖੇ ਯੁਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਸਰੀਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਛੇਵੇਂ ਪੇਅ-ਕਮਿਸ਼ਨ ਨੂੰ ਉਡੀਕਦੇ-ਉਡੀਕਦੇ ਜਿਹੜੇ ਕਰਮਚਾਰੀ ਸੰਸਾਰ ਤੋਂ ਚੱਲ ਵੱਸੇ, ਉਨ੍ਹਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।ਪ੍ਰਧਾਨ ਪ੍ਰਦੀਪ ਸਰੀਨ, ਸੁਰਜੀਤ ਸਿੰਘ ਗੋਰਾ, ਜਸਵੰਤ ਸਿੰਘ ਗਿਆਨੀ, ਹਰਦੀਪ ਸਿੰਘ ਅਤੇ ਧਰਮਿੰਦਰ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿੰਨੀ ਤ੍ਰਾਸਦੀ ਹੈ ਕਿ ਇਨ੍ਹਾਂ ਸਕੂਲਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵੀ ਪੈਨਸ਼ਨ ਪੇਮੈਂਟ ਆਡਰ (ਪੀ.ਪੀ.ਓ) ਸਾਲ-ਸਾਲ ਨਹੀਂ ਮਿਲਦੇ।ਮਹਿੰਗਾਈ ਦੇ ਯੁੱਗ ਵਿੱਚ ਤਕਰੀਬਨ ਹਰੇਕ ਨੇ ਬੈਂਕ ਤੋਂ ਕਰਜ਼ਾ ਲਿਆ ਹੁੰਦਾ ਹੈ।ਪੈਨਸ਼ਨ ਮਿਲਣ `ਚ ਦੇਰੀ ਹੋਣ ਕਰਕੇ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਤੇ ਘਰ ਦਾ ਗੁਜ਼ਾਰਾ ਸੇਵਾਮੁਕਤ ਕਰਮਚਾਰੀਆਂ ਲਈ ਬਹੁਤ ਔਖਾ ਹੋ ਜਾਂਦਾ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਨੂੰ ਵੀ ਪੰਜਾਬ ਸਰਕਾਰ ਦੇ ਕਰਮਚਾਰੀਆਂ ਵਾਂਗ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਯੂਨੀਅਨ ਦੇ ਨੁਮਾਇੰਦਿਆਂ ਨਾਲ਼ ਰੁਕੇ ਹੋਏ ਪੀ.ਪੀ.ਓ ਆਰਡਰ, ਛੇਵੇਂ ਪੇਅ-ਕਮਿਸ਼ਨ ਅਤੇ ਹੋਰ ਹੱਕੀ ਮੰਗਾਂ ਸਬੰਧੀ ਚੱਲ ਰਹੀ ਗੱਲਬਾਤ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਚੱਲ ਰਹੀ ਗੱਲਬਾਤ ਦੇ ਜਲਦ ਹੀ ਸਾਰਥਿਕ ਨਤੀਜੇ ਆਉਣਗੇ।
ਇਸ ਮੌਕੇ ਹੋਰਨਾ ਅਧਿਆਪਕਾਂ ਸਮੇਤ ਮੈਡਮ ਸੁਮਨ, ਭੋਲਾ ਨਾਥ, ਧੀਰ ਸਿੰਘ, ਕਮਲ ਗੁਪਤਾ, ਅਜੇ ਚੋਹਾਨ, ਵਿਪਨ ਕਮਾਰ, ਰੰਜੀਵ ਅਤੇ ਸੁਖਬੀਰ ਸਿੰਘ ਹਾਜ਼ਰ ਸਨ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …