ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਵਿੱਤੀ ਲਾਭ ਲੈ ਰਹੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨਾਂ ਲਾਭਪਾਤਰੀ ਕਿਸਾਨਾਂ ਨੇ ਅਜੇ ਤੱਕ (ਈ-ਕੇ.ਵਾਈ.ਸੀ) ਨਹੀਂ ਕਰਵਾਈ ਜਾਂ ਆਪਣੇ ਬੈਂਕ ਖਾਤੇ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਏ, ਉਹ ਅਗਲੀ ਕਿਸ਼ਤ ਦਾ ਲਾਭ ਲੈਣ ਲਈ ਜਲਦੀ ਤੋਂ ਜਲਦੀ (ਈ-ਕੇ.ਵਾਈ.ਸੀ) ਕਰਵਾਉਣ ਅਤੇ ਆਪਣੇ ਬੈਂਕ ਖਾਤੇ ਆਧਾਰ ਕਾਰਡ ਨਾਲ ਲਿੰਕ ਕਰਵਾਉਣ।ਜੇਕਰ ਕਿਸੇ ਵੀ ਕਿਸਾਨ ਨੇ ਅਗਲੀ ਕਿਸ਼ਤ ਖਾਤਿਆਂ ਵਿੱਚ ਪੈਣ ਤੋਂ ਪਹਿਲਾਂ ਆਪਣੀ (ਈ-ਕੇ.ਵਾਈ.ਸੀ) ਨਾਂ ਕਰਵਾਈ ਤਾਂ ਉਸ ਦੇ ਬੈਂਕ ਖਾਤੇ ਵਿੱਚ ਅਗਲੀ ਕਿਸ਼ਤ ਦੇ 2000/- ਰੁਪਏ ਨਹੀਂ ਆਉਣਗੇ।ਲਾਭਪਾਤਰੀ ਕਿਸਾਨ ਆਪਣੀ ੳ.ਟੀ.ਪੀ ਅਧਾਰਤ (ਈ-ਕੇ.ਵਾਈ.ਸੀ) ਆਪਣੇ ਮੋਬਾਇਲ ਫੋਨ ਰਾਹੀਂ ਪੀ.ਐਮ ਕਿਸਾਨ ਪੋਰਟਲ ‘ਤੇ ਆਪ ਵੀ ਕਰ ਸਕਦੇ ਹਨ ਜਾਂ ਕਿਸਾਨ ਆਪਣੇ ਪਿੰਡ ਦੇ ਨਾਲ ਲਗਦੇ ਕਿਸੇ ਵੀ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ), ਗ੍ਰਾਮ ਸੁਵਿਧਾ ਕੇਂਦਰਾਂ ਵਿੱਚ ਜਾ ਕੇ ਆਪਣੀ (ਈ-ਕੇ.ਵਾਈ.ਸੀ) ਕਰਵਾ ਸਕਦੇ ਹਨ।ਉਨਾਂ ਦੱਸਿਆ ਕਿ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਲਿੰਕ ਲਾਭਪਾਤਰੀਆਂ ਦੇ ਬੈਂਕਾਂ ਦੁਆਰਾ ਕੀਤਾ ਜਾਣਾ ਹੈ।ਕਿਸੇ ਤਰ੍ਹਾਂ ਦੀ ਮੁਸ਼ਕਲ ਆਉਣ ‘ਤੇ ਆਪਣੇ ਨਜ਼ਦੀਕੀ ਖੇਤੀਬਾੜੀ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …