Saturday, December 21, 2024

ਨਗਰ ਕੌਂਸਲ ਲੌਂਗੋਵਾਲ ਦੇ ਮੀਤ ਪ੍ਰਧਾਨ ਬਣੇ ਰਣਜੀਤ ਸਿੰਘ ਕੁੱਕਾ ਨੇ ਸੰਭਾਲਿਆ ਅਹੁੱਦਾ

ਸੰਗਰੂਰ, 23 ਜਨਵਰੀ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਰਣਜੀਤ ਸਿੰਘ ਕੁੱਕਾ ਨੂੰ ਨਗਰ ਕੌਸਲ ਲੌਂਗੋਵਾਲ ਦਾ ਮੀਤ ਪ੍ਰਧਾਨ ਚੁਣਿਆ ਗਿਆ ਸੀ, ਜਿੰਨ੍ਹਾਂ ਦੀ ਤਾਜਪੋਸ਼ੀ ਅੱਜ ਸ਼੍ਰੋਮਣੀ ਅਕਾਲੀ ਦੇ ਟਕਸਾਲੀ ਆਗੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਊਦੇ ਸਿੰਘ, ਆਪ ਦੇ ਟਕਸਾਲੀ ਆਗੂ ਕਰਮ ਸਿੰਘ ਬਰਾੜ ਤੇ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਨੇ ਉਨਾਂ ਦਾ ਮੂੰਹ ਮਿੱਠਾ ਕਰਵਾ ਕੇ ਕੀਤੀ ਗਈ।ਰਣਜੀਤ ਸਿੰਘ ਕੁੱਕਾ ਨੇ ਆਪਣਾ ਮੀਤ ਪ੍ਰਧਾਨਗੀ ਦਾ ਅਹੁੱਦਾ ਸੰਭਾਲਦਿਆਂ ਕਸਬੇ ਦੇ ਸਮੁੱਚੇ ਲੋਕਾਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਸਾਡੀ ਸਾਰੀ ਟੀਮ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਦੀ ਗਤੀਸ਼ੀਲ ਅਗਵਾਈ ਹੇਠ ਕਸਬਾ ਨਿਵਾਸੀਆਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹੇਗੀ ਤੇ ਸਾਰੇ ਕੌਂਸਲਰਾਂ ਵਲੋਂ ਨਗਰ ਕੌਂਸਲ ਪ੍ਰਧਾਨ ਨਾਲ ਮਿਲ ਜੁਲ ਕੇ ਕਸਬੇ ਦੇ ਰਹਿੰਦੇ ਵਿਕਾਸ ਕਾਰਜ਼ਾਂ ਨੂੰ ਜਲਦੀ ਨੇਪਰੇ ਚਾੜਿਆ ਜਾਵੇਗਾ।
ਇਸ ਮੌਕੇ ਆਪ ਆਗੂ ਕਮਲਪਾਲ ਸਿੰਘ ਬਰਾੜ, ਰੀਨਾ ਰਾਣੀ, ਗੁਰਮੀਤ ਸਿੰਘ ਲੱਲੀ, ਮੇਲਾ ਸਿੰਘ ਸੂਬੇਦਾਰ, ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਫੌਜੀ, ਸੁਸ਼ਮਾ ਰਾਣੀ (ਸਾਰੇ ਕੌਂਸਲਰ) ਆਪ ਆਗੂ ਸ਼ਿਸਨਪਾਲ ਗਰਗ, ਬਲਕਾਰ ਸਿੰਘ ਸੰਗਾਲਾ, ਗੁਰਜੰਟ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਮੀਤ ਪ੍ਰਧਾਨ ਸੁਸਾਇਟੀ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਆਪ ਆਗੂ ਨੀਟੂ ਸ਼ਰਮਾ, ਸੁਦਾਗਰ ਸਿੰਘ ਸਿੱਧੂ, ਗੁਰਜੰਟ ਸਿੰਘ ਸਾਰੋਂਵਾਲਾ, ਸੰਜੂ ਜ਼ਿੰਦਲ, ਕੁਲਦੀਪ ਸਿੰਘ ਦੂਲੋ ਤੇ ਕਿਸਾਨ ਆਗੂ ਬਿੰਦਰ ਸਿੰਘ ਆਦਿ ਮੌਜ਼ੂਦ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …