Sunday, December 22, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਮਨਾਇਆ ਸੜਕ ਸੁਰੱਖਿਆ ਸਪਤਾਹ

ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ।ਜਿਲ੍ਹਾ ਇੰਚਾਰਜ ਸਾਂਝ ਕੇਂਦਰ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਹਨਾਂ ਆਪਣੇ ਸੰਬੋਧਨ ‘ਚ ਕਿਹਾ ਕਿ ਸੜਕ ਸੁਰਖਿਆ ਸਪਤਾਹ 11 ਤੋਂੇ 17 ਜਨਵਰੀ ਤਕ ਮਨਾਇਆ ਜਾਂਦਾ ਹੈ।
ਇੰਸਪੈਕਟਰ ਪਰਮਜੀਤ ਸਿੰਘ ਨੇ ਅਪਣੇ ਸੰਬੋਧਨ ‘ਚ ਕਿਹਾ ਕਿ ਸੜਕ ‘ਤੇ ਵਾਹਨ ਚਲਾਉਣ ਸਮੇਂ ਨਿਯਮਾਂ ਦਾ ਪਾਲਨ ਕਰਨਾ ਲਾਜ਼ਮੀ ਹੈ।ਵਾਹਨਾਂ ਨਾਲ ਸਬੰਧਿਤ ਸਾਰੇ ਕਾਗਜ਼ਾਤ ਪੂਰੇ ਰੱਖਣੇ ਅਤੇ ਲਾਲ ਬੱਤੀ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ।ਵਾਹਨ ਦੀ ਸਪੀਡ ਵੀ ਘੱਟ ਰੱਖੀ ਜਾਵੇ ਤਾਂ ਜੋ ਕਾਹਲੀ ਵਿੱਚ ਕੋਈ ਦੁਰਘਟਨਾ ਨਾ ਵਾਪਰੇ।18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਵਾਹਨ ਨਾ ਚਲਾਉਣ।
ਸ਼੍ਰੀਮਤੀ ਹਰਸ਼ਰਣ ਕੌਰ ਐਡਵੋਕੇਟ ਨੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਕੇ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਉਹ ਮੋਬਾਇਲ ‘ਤੇ ਇੰਟਰਨੈਟ ਦੇ ਮਾਇਆਜਾਲ ‘ਚ ਨਾ ਫਸਣ।ਛੋਟੇ ਬੱਚਿਆਂ ਨੂੰ ਮੋਬਾਇਲ ਕਾ ਇਸਤੇਮਾਲ ਕਰਨ ਦੀ ਮਾਪੇ ਆਗਿਆ ਨਾ ਦੇਣ।ਇਸ ਮੌਕੇ ਸਤਨਾਮ ਸਿੰਘ ਇੰਚਾਰਜ ਸਬ ਡਵੀਜ਼ਨ ਈਸਟ ਅੰਮ੍ਰਿਤਸਰ, ਜਸਵੰਤ ਸਿੰਘ ਏ.ਐਸ.ਆਈ, ਅਵਤਾਰ ਸਿੰਘ ਏ.ਐਸ.ਆਈ, ਨਵਦੀਪ ਸਿੰਘ, ਹੈਡ ਕਾਂਸਟੇਬਲ, ਸੰਦੀਪ ਸਿੰਘ, ਹੈਡ ਕਾਂਸਟੇਬਲ ਅਤੇਸ਼੍ਰੀਮਤੀ ਮਨਦੀਪ ਕੌਰ, ਕਾਂਸਟੇਬਲ ਹਾਜ਼ਰ ਸਨ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …