ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਤਹਿਤ ਅੰਤਰ ਵਿਭਾਗੀ ਲੜਕੀਆਂ ਅਤੇ ਲੜਕਿਆਂ ਦੇ ਆਰਮ ਰੈਸਲਿੰਗ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ।ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਨਿਰਦੇਸ਼ਾਂ `ਤੇ ਕਰਵਾਈਆਂ ਇਨ੍ਹਾਂ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਵਿਭਾਗਾਂ ਦੇ ਫਸਵੇਂ ਮੁਕਾਬਲੇ ਹੋਏ ਜਿਨ੍ਹਾਂ ਵਿਚ 64 ਲੜਕੇ ਅਤੇ 27 ਲੜਕੀਆਂ ਸ਼ਾਮਿਲ ਸਨ।
ਡਾ. ਅਮਨਦੀਪ ਸਿੰਘ ਟੀਚਰ ਇੰਚਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਆਫ ਇੰਡੀਆ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲਿਆਂ ਦੇ 65 ਕਿਲੋ ਭਾਰ ਤਕ ਵਰਗ ਵਿਚ ਕਾਨੂੰਨ ਵਿਭਾਗ ਦੇ ਅਖਿਲ ਗਰੋਵਰ ਨੇ ਪਹਿਲਾ, ਸਿਵਲ ਇੰਜੀ: ਦੇ ਲਖਵਿੰਦਰ ਕੁਮਾਰ ਨੇ ਦੂਜਾ ਅਤੇ ਫਿਜ਼ਿਕਸ ਵਿਭਾਗ ਦੇ ਰਿਸ਼ੀ ਵਾਲੀਆ ਨੇ ਤੀਜਾ ਸਥਾਨ ਹਾਸਲ ਕੀਤਾ। 65 ਤੋਂ 75 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਆਰਕੀਟੈਕਚਰ ਵਿਭਾਗ ਦੇ ਸਾਦਿਆਨੂੂ ਰਹਿਮਾਨ, ਦੂਜਾ ਸਥਾਨ ਸਾਇੰਸ ਵਿਭਾਗ ਦੇ ਅਵਿਸ਼ ਅਤੇ ਤੀਜਾ ਸਥਾਨ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਸ਼ੇਖ ਸੈਮੂਅਲ ਨੇ ਜਿੱਤਿਆ।
ਉਨ੍ਹਾਂ ਦੱਸਿਆ ਕਿ 75 ਕਿਲੋ ਤੋਂ 85 ਕਿਲੋ ਵਰਗ ਵਿੱਚ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਅਨੀਸ਼ ਮਹਾਜਨ ਨੇ ਪਹਿਲਾ, ਇਤਿਹਾਸ ਦੇ ਰਾਜਵੀਰ ਸਿੰਘ ਨੇ ਦੂਜਾ ਅਤੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸ਼੍ਰੀਕਾਂਤ ਆਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 85 ਕਿਲੋ ਤੋਂ ਉੱਪਰ ਦੇ ਵਰਗ ਵਿੱਚ ਪਹਿਲਾ ਸਥਾਨ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ ਦਯਾ ਸਿੰਘ, ਦੂਜਾ ਸਥਾਨ ਇਤਿਹਾਸ ਵਿਭਾਗ ਦੇ ਕੇਵਿਨ ਅਤੇ ਤੀਜਾ ਸਥਾਨ ਪੰਜਾਬ ਸਕੂਲ ਆਫ਼ ਇਕਨਾਮਿਕਸ ਦੇ ਰਿਤਿਸ਼ ਸ਼ਰਮਾ ਨੇ ਪ੍ਰਾਪਤ ਕੀਤਾ।
ਮਹਿਲਾ ਵਰਗ ਦੇ ਮੁਕਾਬਲ਼ਿਆਂ ਦੇ ਨਤੀਜਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 50 ਕਿਲੋਗ੍ਰਾਮ ਤੱਕ ਵਰਗ ਵਿੱਚ, ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਸਿਮਰਨ ਨੇ ਪਹਿਲਾ; ਭੌਤਿਕ ਵਿਗਿਆਨ ਵਿਭਾਗ ਦੀ ਤਨੀਸ਼ਾ ਨੇ ਦੂਜਾ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਇਸ਼ਮਾਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।50 ਕਿਲੋ ਤੋਂ 60 ਕਿਲੋ ਭਾਰ ਵਰਗ ਵਿੱਚ ਕੰਪਿਊਟਰ ਇੰਜੀਨਿਅਰਿੰਗ ਦੀ ਅਰਸ਼ੀਆ ਨੇ ਪਹਿਲਾ, ਆਰਕੀਟੈਕਚਰ ਵਿਭਾਗ ਦੀ ਇਸ਼ਨੀਤ ਕੌਰ ਨੇ ਦੂਜਾ ਅਤੇ ਆਰਕੀਟੈਕਚਰ ਵਿਭਾਗ ਦੀ ਗਰਿਮਾ ਨੇ ਤੀਜਾ ਸਥਾਨ ਹਾਸਲ ਕੀਤਾ।60 ਕਿਲੋਗ੍ਰਾਮ ਤੋਂ ਉਪਰ ਦੀ ਸ਼਼੍ਰੇਣੀ ਵਿੱਚ ਰਾਜਨੀਤੀ ਸ਼ਾਸਤਰ ਦੀ ਦਿਵਿਆ ਸੇਠ ਨੇ ਪਹਿਲਾ; ਫਿਜਿਕਸ ਵਿਭਾਗ ਦੀ ਦੀਕਸ਼ਾ ਨੇ ਦੂਜਾ ਅਤੇ ਫਿਜ਼ੀਓਥੀਰੈਪੀ ਵਿਭਾਗ ਦੀ ਅਨੁਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ਨੂੰ ਟਰਾਫ਼ੀਆਂ ਤਕਸੀਮ ਕਰਦਿਆਂ ਡਾ. ਬੇਦੀ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਨੂੰ ਨਿਖਾਰਦੀਆਂ ਹਨ।ਇਸ ਲਈ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਉਸਾਰੀ ਗਤੀਵਿਧੀਆਂ ਖਾਸ ਕਰਕੇ ਖੇਡਾਂ ਵਿਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …