Friday, July 26, 2024

ਜੈਵਿਕ ਖੇਤੀ ਕੁਰਕਸ਼ੇਤਰ ਹਰਿਆਣਾ ਦੇ ਨੁਮਾਇੰਦੇ ਵਲੋਂ ਸਾਥੀਆਂ ਸਮੇਤ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਦਾ ਦੌਰਾ

ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਰਿਸਰਚ ਸੈਂਟਰ ਜੰਡਿਆਲਾ ਗੁਰੂ ਦਾ ਸ੍ਰੀ ਰਾਮ ਗੋਪਾਲ ਵਰਮਾ ਐਗਰੀਕਲਚਰ ਡਿਪਾਰਟਮੈਂਟ ਹਰਿਆਣਾ ਇੰਚਾਰਜ ਜੈਵਿਕ ਖੇਤੀ ਕੁਰਕਸ਼ੇਤਰ ਹਰਿਆਣਾ ਸਰਕਾਰ ਦੇ ਐਗਰੀਕਲਚਰ ਨੁਮਾਇੰਦੇ ਨੇ ਆਪਣੇ ਸਾਥੀਆਂ ਸਮੇਤ ਦੌਰਾ ਕੀਤਾ।ਉਨਾਂ ਨੂੰ ਵੱਖ-ਵੱਖ ਫ਼ਸਲਾਂ ਬਾਰੇ ਜਾਣਕਾਰੀ ਫਾਰਮ ਇੰਚਾਰਜ ਰਾਜਬੀਰ ਸਿੰਘ ਨੇ ਦਿੱਤੀ ਕਿ ਇਹ ਫਾਰਮ 2007 ਤੋਂ ਬਿਨਾਂ ਖਾਦਾਂ ਸਪ੍ਰੇਅਰਾਂ ਤੋਂ ਸੁਭਾਸ਼ ਪਾਲੇਕਰ ਅਮਰਾਵੰਤੀ ਦੀ ਵਿਧੀ ਅਨੁਸਾਰ ਕੰਮ ਕਰ ਰਿਹਾ ਹੈ।ਇੰਚਾਰਜ ਹਰਿਆਣਾ ਐਗਰੀਕਲਚਰ ਵਿਭਾਗ ਸ਼ਰਮਾ ਅਤੇ ਸਾਥੀਆਂ ਨੇ ਫਾਰਮ ਦੇਖ ਕੇ ਖੁਸ਼ੀ ਮਹਿਸੂਸ ਕੀਤੀ ਉਨਾਂ ਕਿਹਾ ਕਿ ਉਨਾਂ ਨੂੰ ਹਰਿਆਣਾ ਕੁਰੁਕਸ਼ੇਤਰ ਗੁਰੂਕੁਲ ਅਤੇ ਹੋਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਖੇਤੀ ਲਈ ਵਡਮੁੱਲੀ ਜਾਣਕਾਰੀ ਮਿਲੀ ਹੈ।ਇਸ ਫਾਰਮ ਵਿਚ ਗੰਨਾ ਲਗਾਤਾਰ 8 ਸਾਲ ਚਲਾਇਆ ਜਾਂਦਾ ਹੈ ਅਤੇ ਉਸ ਵਿੱਚ 10 ਤੋਂ 12 ਸਬਜ਼ੀਆ ਸਮੇਂ-ਸਮੇਂ ਪੈਦਾ ਕੀਤੀਆ ਜਾ ਰਹੀਆਂ ਹਨ।ਅਨਾਰਾਂ ਦਾ ਬਾਗ਼, ਅਮਰਪਾਲੀ ਅੰਬਾਂ ਦਾ ਬਾਗ਼ ਅਤੇ ਪੋਪਲੂਰ ਦੇ ਖੇਤਾਂ ਵਿਚ ਸਮੇਂ-ਸਮੇਂ ਸਬਜ਼ੀਆਂ ਤੇ ਪਸ਼ੂਆਂ ਦਾ ਚਾਰਾ ਲਾਇਆ ਜਾਂਦਾ ਹੈ।ਉਨਾਂ ਕਿਹਾ ਕਿ ਉਹ ਇਹ ਜਾਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਦੇ ਸਹਿਯੋਗ ਨਾਲ ਇਹ ਫਾਰਮ ਭਾਰਤ ਵਿੱਚ ਨਾਮਵਾਰ ਖੇਤੀ ਫਾਰਮ ਅਖਵਾ ਰਿਹਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …