Tuesday, February 27, 2024

ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਰ ਸਪਾਟਾ ਦਿਵਸ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਰਾਸ਼ਟਰੀ ਸੈਰ ਸਪਾਟਾ ਦਿਵਸ ਮਨਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਵਲੋਂ ਸਹਾਰਾ ਟਰੈਵਲਜ਼਼ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਸ਼ੇਸ਼ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਵਿਚ ਬੈਚਲਰ ਆਫ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ ਅਤੇ ਬੈਚਲਰ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਭਾਗ ਲਿਆ।
ਰਾਸ਼ਟਰੀ ਸੈਰ ਸਪਾਟਾ ਡੇਅ ਬਾਰੇ ਦੱਸਦਿਆਂ ਵਿਭਾਗ ਦੇ ਇੰਚਾਰਜ ਪ੍ਰੋਫ਼ੈਸਰ ਡਾ. ਮਨਦੀਪ ਕੌਰ ਨੇ ਕਿਹਾ ਕਿ ਇਹ ਦਿਨ ਸੈਰ-ਸਪਾਟੇ ਦੇ ਮਹੱਤਵ ਅਤੇ ਇਸਦੇ ਸਮਾਜਿਕ, ਰਾਜਨੀਤਿਕ, ਵਿੱਤੀ ਅਤੇ ਸੱਭਿਆਚਾਰਕ ਮੁੱਲ ਬਾਰੇ ਵਿਸ਼ਵ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।ਉਘੇ ਬੁਲਾਰੇ ਬਿਕਰਮਜੀਤ ਸਿੰਘ ਡਾਇਰੈਕਟਰ ਸਹਾਰਾ ਟਰੈਵਲਜ਼ ਅਤੇ ਹਰਮਨਜੀਤ ਸਿੰਘ ਮੈਨੇਜਰ ਸਹਾਰਾ ਟਰੈਵਲਜ਼ ਨੇ ਵਿਸ਼ੇ ਬਾਰੇ ਮਹੱਤਵਪੂਰਨ ਜਾਣਕਾਰੀ ਅਤੇ ਵਿਚਾਰ ਸਾਂਝੇ ਕੀਤੇ।
ਲੈਕਚਰ ਵਿੱਚ ਹੋਟਲ, ਫਲਾਈਟ ਅਤੇ ਰੇਲ ਰਿਜ਼ਰਵੇਸ਼ਨ ਲਈ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮਜ਼-ਅਮੇਡੇਅਸ ਅਤੇ ਗੈਲੀਲੀਓ ਦੀ ਮਹੱਤਤਾ ਬਾਰੇ ਸਮਝਾਉਂਦਿਆਂ ਸਰਵਰ-ਹੋਸਟਡ ਵੈਬ ਸੇਵਾਵਾਂ ਜੋ ਯਾਤਰਾ ਉਤਪਾਦਾਂ ਦੀ ਬੁਕਿੰਗ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ, ਦੀ ਸੈਰ-ਸਪਾਟਾ ਉਦਯੋਗ ਵਿੱਚ ਵਪਾਰ ਦੇ ਨੁਕਤੇ ਤੋਂ ਵਿਸਥਾਰ ਸਾਂਝਾ ਕੀਤਾ ਗਿਆ।
ਸੁਆਲ ਜੁਆਬ ਸੈਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਕਈ ਤਰ੍ਹਾਂ ਦੇ ਸੁਆਲ ਪੁੁੱਛੇ ਗਏ ਜਿਨ੍ਹਾਂ ਦਾ ਜੁਆਬ ਦਿੰਦਿਆਂ ਸੀਨੀਅਰ ਟਰੈਵਲ ਸਲਾਹਕਾਰ ਹਰਮਨਜੀਤ ਸਿੰਘ ਨੇ ਸੈਰ-ਸਪਾਟਾ ਉਦਯੋਗ ਵਿੱਚ ਸਾਫਟਵੇਅਰਾਂ ਦੇ ਦਾਇਰੇ ਬਾਰੇ ਵੀ ਦੱਸਿਆ।ਸੌਫਟਵੇਅਰ ਵਿਸ਼ਵਵਿਆਪੀ ਡੈਟਾ, ਦਰਾਂ, ਵਸਤੂ ਸੂਚੀ, ਪੇਸ਼ਕਸ਼ਾਂ, ਏਅਰਲਾਈਨਾਂ ਦੀ ਉਪਲੱਬਧਤਾ, ਹੋਟਲ ਦੇ ਕਮਰੇ, ਕਾਰ ਕਿਰਾਏ, ਬੱਸ ਟਿਕਟਾਂ ਅਤੇ ਹੋਰ ਬਹੁਤ ਜਾਣਕਾਰੀ ਇਸ ਵਿਚ ਸ਼ਾਮਿਲ ਸੀ ਜੋ ਕਿ ਇਕ ਸੰਗਠਿਤ ਰੂਪ ਵਿਚ ਪੇਸ਼ ਕੀਤੀ ਗਈ ਸੀ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …