Sunday, December 22, 2024

ਖ਼ਾਲਸਾ ਕਾਲਜ ਵਿਖੇ ਡਾ. ਮਹਿਲ ਸਿੰਘ ਨੇ ‘ਮੇਰੇ ਹਿੱਸੇ ਦਾ ਲਾਹੌਰ’ ਪੁਸਤਕ ਕੀਤੀ ਰਲੀਜ਼

ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਸਾਹਿਤਕਾਰ ਹਰਕੀਰਤ ਸਿੰਘ ਸੰਧਰ ਦੀ ਪੁਸਤਕ ‘ਮੇਰੇ ਹਿੱਸੇ ਦਾ ਲਾਹੌਰ’ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪਿ੍ਰੰ. ਡਾ. ਮਹਿਲ ਸਿੰਘ, ਡਾ. ਆਤਮ ਸਿੰਘ ਰੰਧਾਵਾ, ਮੁਖੀ ਪੰਜਾਬੀ ਵਿਭਾਗ, ਹਰਕੀਰਤ ਸਿੰਘ ਸੰਧਰ ਅਤੇ ਧਰਵਿੰਦਰ ਸਿੰਘ ਔਲਖ, ਸਕੱਤਰ ਕੇਂਦਰੀ ਪੰਜਾਬੀ ਸਾਹਿਤ ਸਭਾ ਨੇ ਸਾਂਝੇ ਤੌਰ ’ਤੇ ਕੀਤੀ।
ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਡਾ. ਰੰਧਾਵਾ ਨੇ ਕਿਹਾ ਕਿ ਲਾਹੌਰ ਨਾਲ ਸਾਡੀ ਪੰਜਾਬੀਆਂ ਦੀ ਬੜੀ ਡੂੰਘੀ ਮਨੋਵਿਗਿਆਨ ਸਾਂਝ ਹੈ।ਸਾਡੇ ਪੁਰਖਿਆਂ ਦੇ ਵਿਛੋੜੇ ਗਏ ਰਾਜ ਭਾਗ ਅਤੇ ਗੁਰਧਾਮਾਂ ਨੂੰ ਅਸੀਂ ਕਦੀ ਵੀ ਨਹੀਂ ਭੁੱਲ ਸਕੇ।ਉਨ੍ਹਾਂ ਕਿਹਾ ਕਿ ਹਰਕੀਰਤ ਸਿੰਘ ਅਜਿਹੇ ਸੁਚੇਤ ਪੰਜਾਬੀਆਂ ਵਿਚੋਂ ਹਨ, ਜਿਹੜੇ ਵਿਦੇਸ਼ ਜਾ ਕੇ ਆਰਥਿਕ ਖੁਸ਼ਹਾਲੀ ਤੋਂ ਬਾਅਦ ਮਾਨਸਿਕ ਅਤੇ ਸਮੂਹਕਿ ਵਿਕਾਸ ਲਈ ਯਤਨਸ਼ੀਲ ਹਨ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਕਾਲਜ ਆਪਣੇ ਸ਼ੁਰੂ ਦੇ ਦਿਨਾਂ ਤੋਂ ਹੀ ਸਾਹਿਤਕਾਰਾਂ ਦਾ ਮੱਕਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਨੂੰ ਸਾਹਿਤਕ ਸਿਰਜਣਾ ਸਮੇਂ ਤਰਕ ਵਿਵੇਕ ਦਾ ਪੱਲਾ ਨਹੀਂ ਛੱਡਣਾ ਚਾਹੀਦਾ।ਉਨ੍ਹਾਂ ਕਿਹਾ ਕਿ ਕਾਲਜ ਹਰ ਕਿਸਮ ਦੀਆਂ ਸਾਹਿਤਕ/ਸਭਿਆਚਾਰਕ ਸਰਗਰਮੀਆਂ ਲਈ ਸਾਹਿਤਕਾਰਾਂ ਨੂੰ ‘ਜੀ ਆਇਆਂ’ ਆਖਦਾ ਹੈ।
ਸਮਾਗਮ ਮੌਕੇ ਧਰਵਿੰਦਰ ਸਿੰਘ ਔਲਖ ਨੇ ਕਿਹਾ ਕਿ ਲੇਖਕ ਦੀਆਂ ਪਹਿਲੀਆਂ ਪੁਸਤਕਾਂ ਨੂੰ ਵੀ ਲੋਕਾਂ ਨੇ ਬੇਹੱਦ ਪਸੰਦ ਕੀਤਾ ਸੀ ਵਿਸ਼ੇਸ਼ ਤੌਰ ਤੇ ਕਿਸਾਨੀ ਸੰਘਰਸ਼ ਨਾਲ ਸੰਬੰਧਤ ਅਤੇ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੇ ਭਾਰਤੀ ਹੋਣ ਦੇ ਵਿਗਿਆਨਕ ਸਬੂਤਾਂ ਨਾਲ ਲਿਖੀ ਪੁਸਤਕ।ਉਨ੍ਹਾਂ ਕਿਹਾ ਕਿ ਇਸ ਪੁਸਤਕ ਰਾਹੀਂ ਸਾਨੂੰ ਲਾਹੌਰ ਦੇ ਆਸ-ਪਾਸ ਦੀ ਯਥਾਰਥਕ ਜਾਣਕਾਰੀ ਮਿਲਦੀ ਹੈ।
ਪੁਸਤਕ ‘ਮੇਰੇ ਹਿ ਸੇ ਦਾ ਲਾਹੌਰ’ ਬਾਰੇ ਦਵਿੰਦਰ ਸਿੰਘ ਧਾਰੀਆ, ਸੁਖਮਨਦੀਪ ਕੌਰ ਸੰਧਰ ਜਥੇਦਾਰ ਸਰਬਜੀਤ ਸਿੰਘ ਸਿਡਨੀ, ਕਹਾਣੀਕਾਰ ਦੀਪ ਦਵਿੰਦਰ ਸਿੰਘ ਅਤੇ ਪੰਥਦੀਪ ਸਿੰਘ ਛੀਨਾ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕ ਨੂੰ ਵਧਾਈ ਦਿੱਤੀ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਮਨਮੋਹਨ ਸਿੰਘ ਢਿਲੋਂ, ਕਰਮਜੀਤ ਸਿੰਘ ਮੁੰਦਰੀ, ਹੇਡਮਾਸਟਰ ਮਨਜਿੰਦਰ ਸਿੰਘ ਔਲਖ, ਹਰਮੀਤ ਆਰਟਿਸਟ, ਗਾਇਕ ਮੱਖਣ ਭੈਣੀਵਾਲਾ, ਡਾ. ਆਂਚਲ ਅਰੋੜਾ ਅਤੇ ਅਦਾਕਾਰ ਗੁਰਭੇਜ ਰੰਧਾਵਾ ਵੀ ਹਾਜ਼ਰ ਸਨ।
ਇਸ ਮੌਕੇ ਸਟੇਜ਼ ਸੰਚਾਲਨ ਦੀ ਕਾਰਵਾਈ ਡਾ. ਹੀਰਾ ਸਿੰਘ ਇੰਚਾਰਜ ਸਾਹਿਤ ਸਭਾ ਨੇ ਨਿਭਾਈ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਿਆ ਸਿੰਘ, ਡਾ. ਗੁਰਸ਼ਰਨ ਸਿੰਘ, ਪ੍ਰੋ. ਮੁਨੀਸ਼ ਕੁਮਾਰ, ਡਾ. ਪਰਮਜੀਤ ਸਿੰਘ ਕੱਟੂ, ਡਾ. ਚਿਰਜੀਵਨ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਨਵਜੋਤ ਕੌਰ ਲਵਲੀ, ਡਾ. ਪਰਮਿੰਦਰਜੀਤ ਕੌਰ ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮਿ੍ਰਤਪਾਲ ਕੌਰ, ਡਾ. ਗੁਰਸ਼ਿੰਦਰ ਕੌਰ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …