ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਦਫਤਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵਲੋਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ‘ਤੇ ਗੁਰੂ ਨਾਨਕ ਸਟੇਡੀਅਮ ਵਿਖੇ ਰੀਲੇਅ ਰੇਸਿਜ਼ ਅਤੇ ਸ: ਹਾਈ: ਸਕੂਲ ਮਾਹਲ ਅੰਮ੍ਰਿਤਸਰ ਅਤੇ ਸ. ਸੀ: ਸਕੰ: ਸਕੂਲ ਹਰਸ਼ਾਛੀਨਾ ਵਿਚਕਾਰ ਲੜਕੀਆਂ ਦਾ ਕਬੱਡੀ ਦਾ ਪ੍ਰਦਸ਼ਨੀ ਮੈਚ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਇਆ।
ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਸ:ਹਾਈ ਸਕੂਲ ਮਾਹਲ ਅੰਮ੍ਰਿਤਸਰ ਤੇ ਸ:ਸੀ:ਸਕੰ: ਸਕੂਲ ਹਰਸ਼ਾਛੀਨਾ ਅੰਮ੍ਰਿਤਸਰ ਦੀਆ ਟੀਮਾਂ ਦਾ ਮੁਕਾਬਲਾ ਕਰਵਾਇਆ ਗਿਆ।ਇਸ ਸੰਘਰਸ਼ਪੂਰਨ ਤੇ ਦਿਲਚਸਪ ਪ੍ਰਦਸ਼ਨੀ ਮੈਚ ਦੇ ਦੋਰਾਨ ਸ:ਹਾਈ:ਸਕੂਲ ਮਾਹਲ ਅੰਮ੍ਰਿਤਸਰ ਦੀ ਟੀਮ ਆਪਣੀ ਵਿਰੋਧੀ ਟੀਮ ਨੂੰ 43 ਦੇ ਮੁਕਾਬਲੇ 46 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਦਫਤਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵਲੋਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਪੋਰਟਸ ਟੀ ਸ਼ਰਟਾਂ ਵੰਡੀਆਂ ਗਈਆਂ ਅਤੇ ਕਿਹਾ ਗਿਆ ਕਿ ਖੇਡ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਡ ਖੇਤਰ ਨੂੰ ਹੋਰ ਵੀ ਉਤਸਾਹਿਤ ਤੇ ਚੁਸਤ ਫੁਰਤ ਬਣਾਉਣ ਲਈ ਵਚਨਬਧ ਹੈ ਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਅੱਜ ਦੀ ਇਹ ਖੇਡ ਪ੍ਰਤੀਯੋਗਿਤਾ ਵੀ ਇਸੇ ਸਿਲਸਿਲੇ ਦਾ ਹਿੱਸਾ ਹੈ।
ਇਸ ਮੌਕੇ ਸੀਨੀਅਰ ਸਹਾਇਕ ਨੇਹਾ ਚਾਵਲਾ, ਵਿਨੋਦ ਸਾਂਗਵਾਨ, ਤੈਰਾਕੀ ਕੋਚ ਮਿਸ. ਨੀਤੂ ਕਬੱਡੀ ਕੋਚ, ਜਸਪ੍ਰੀਤ ਸਿੰਘ ਬਾਕਸਿੰਗ ਕੋਚ, ਸਿਮਰਜੀਤ ਸਿੰਘ ਸਾਈਕਲਿੰਗ ਕੋਚ, ਅਕਾਸ਼ਦੀਪ ਸਿੰਘ ਜਿਮਨਾਸਟਿਕ ਕੋਚ, ਸ਼੍ਰੀਮਤੀ ਕੁਲਦੀਪ ਕੋਰ ਕਬੱਡੀ ਕੋਚ, ਕਰਨ ਸ਼ਰਮਾ ਕੁਸ਼ਤੀ ਕੋਚ, ਮਿਸ ਰਾਜਵਿੰਦਰ ਵਾਲੀਬਾਲ ਕੋਚ, ਸਿੱਖਿਆ ਵਿਭਾਗ ਦੇ ਖੇਡ ਅਧਿਆਪਕ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਰਣਜੀਤ ਸਿੰਘ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …