ਮਹਿਕ ਦਿਓਲ, ਸ਼ਿਵਾਨੀ ਕੋਸ਼ਲ ਅਤੇ ਮਾਹੀ ਠਾਕੁਰ ਦੇ ਸਿਰ ਸੱਜੇ ਵੱਖ-ਵੱਖ ਕੈਟਾਗਰੀ ਐਵਾਰਡ
ਪਟਿਆਲਾ, 29 ਜਨਵਰੀ (ਹਰਜਿੰਦਰ ਸਿੰਘ) – ‘ਗਰੈਂਡ ਫੇਮ ਆਫ ਇੰਡੀਆ ਐਵਾਰਡ ਸ਼ੋਅ’ ਸਥਾਨਕ ਸ਼ਹਿਨਾਈ ਹੋਟਲ ਵਿਖੇ ਐਚ.ਐਮ ਇੰਟਰਟੈਨਮੈਂਟ ਆਰਗੇਨਾਈਜ਼ਰ ਹਨੀ ਮੁਟੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ।ਅਮਿੱਟ ਯਾਦਾਂ ਛੱਡਦਾ ਇਹ ਸ਼ੋਅ ਉਭਰ ਰਹੇ ਟੈਲੈਂਟ ਅਤੇ ਹੁਨਰਬਾਜ਼ ਨੌਜਵਾਨ ਲੜਕੇ-ਲੜਕੀਆਂ ਅਤੇ ਔਰਤਾਂ ਨੂੰ ਇੱਕ ਵਧੀਆ ਮੰਚ ਮੁਹੱਈਆ ਕਰਵਾ ਗਿਆ।ਜਿਸ ਵਿੱਚ ਪੰਜਾਬ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੀਆਂ ਨੌਜਵਾਨ ਮੁਟਿਆਰਾਂ ਅਤੇ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ।ਜਿਥੇ ਮੁੱਖ ਮਹਿਮਾਨ ਵਜੋਂ ਦਵਿੰਦਰ ਹਸੀਜਾ, ਪਾਲੀਵੁੱਡ ਪੋਸਟ ਦੇ ਓਨਰ ਹਰਜਿੰਦਰ ਸਿੰਘ ਜਵੰਦਾ, ਪੋਨੂੰ ਬੱਤਰਾ, ਗੁਰਪ੍ਰੀਤ ਚੰਡੀਗੜ੍ਹੀਆ, ਨੀਮਲ ਸ਼ਰਮਾ, ਦਿਵਿਆ ਸ਼ਰਮਾ, ਨਵਲ ਸ਼ਰਮਾ ਅਤੇ ਰਾਜ ਸ਼ਰਮਾ ਆਦਿ ਸ਼ਾਮਿਲ ਹੋਏ, ਉਥੇ ਹੀ ਮਾਡਲਿੰਗ ਅਤੇ ਪਾਲੀਵੁੱਡ ਇੰਡਸਟਰੀਆਂ ਦੀਆਂ ਕਈ ਨਾਮੀ ਸ਼ਖਸੀਅਤਾਂ ਇਸ ਸ਼ੋਅ ਦੀ ਸ਼ਾਨ ਬਣੀਆਂ।ਜੱਜਾਂ ਦੀ ਭੂਮਿਕਾ ਨਾਮੀ ਮਾਡਲ ਸ਼ੋਨਾਲੀਕਾ ਸ਼ਰਮਾ ਅਤੇ ਆਸ਼ੂ ਬਾਵਾ ਨੇ ਨਿਭਾਈ।ਮਾਡਲਾਂ ਨੇ ਰੈਂਪ ਵਾਕ ਕਰਕੇ ਆਪਣੇ ਜਲਵੇ ਬਿਖੇਰੇ, ਜਦਕਿ ਉਥੇ ਹੀ ਨੰਨੇ ਬੱਚੇ ਵੀ ਕਿਸੇ ਨਾਲੋਂ ਘੱਟ ਨਾ ਰਹੇ।ਬੱਚਿਆਂ ਦੀ ਮਾਡਲਿੰਗ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ।ਨਤੀਜਿਆਂ ਦੌਰਾਨ ‘ਮਿਸ ਗਰੈਂਡ ਫੇਮ ਆਫ ਇੰਡੀਆ ਐਵਾਰਡ’ ਮਾਹੀ ਠਾਕੁਰ ਹਿਮਾਚਲ ਪ੍ਰਦੇਸ਼ ਅਤੇ ‘ਮਿਸ਼ਿਜ ਗਰੈਂਡ ਫੇਮ ਆਫ ਇੰਡੀਆ ਐਵਾਰਡ’ ਮਹਿਕ ਦਿਓਲ ਅਤੇ ਸ਼ਿਵਾਨੀ ਕੋਸ਼ਲ ਫਸਟ-ਰਨਰਅਪ ਰਹੀ।ਆਏ ਹੋਏ ਮਹਿਮਾਨਾਂ ਵਲੋਂ ਫ਼ੈਸ਼ਨ ਸ਼ੋਅ ‘ਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਮਾਡਲਾਂ ਨੂੰ ਐਵਾਰਡ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਬਿਹਤਰੀਨ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਸਭ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ ਅਤੇ ਐਚ.ਐਮ ਇੰਟਰਟੈਨਮੈਂਟ ਆਰਗੇਨਾਈਜ਼ਰ ਹਨੀ ਮੁਟੇਜਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।