Sunday, September 8, 2024

ਰਾਸੋ ਨੇ ਜਲ੍ਹਿਆਂਵਾਲਾ ਬਾਗ ਤੋਂ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦੀ ਕੀਤੀ ਸ਼ੁਰੂਆਤ

ਅੰੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਸੂਬੇ ਵਿੱਚ ਫੈਲੇ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾ ਰੀਹੈਬਲੀਟੇਸ਼ਨ ਐਂਡ ਸੈਟਲਮੈਂਟ ਆਰਗੇਨਾਈਜੇਸ਼ਨ (ਰਾਸੋ) ਵਲੋਂਨਜਲ੍ਹਿਆਂਵਾਲਾ ਬਾਗ ਤੋਂ ‘ਨਸ਼ਿਆਂ ਖਿ਼ਲਾਫ਼ ਇੱਕ ਜ਼ੰਗ’ ਮੁਹਿੰਮ ਅਰੰਭ ਕੀਤੀ ਗਈ ਹੈ।ਇਸ ਦੀ ਸ਼ੁਰੂਆਤ ਸੰਸਥਾ ਮੁਖੀ ਕਮਲਜੀਤ ਕੌਰ ਗਿੱਲ ਵਲੋਂ ਵੀਰ ਬਾਲ ਐਵਾਰਡ ਜੇਤੂ ਅਜਾਨ ਕਪੂਰ ਦੀ ਪਹਿਲਕਦਮੀ ’ਤੇ ਕੀਤੀ ਗਈ।ਇਸ ਮੁਹਿੰਮ ਵਿੱਚ ਹੋਟਲ ਮਾਲਕ ਸੁਰਿੰਦਰ ਸਿੰਘ ਗਾਂਧੀ, ਹੋਲੀ ਹਾਰਟ ਸਕੂਲ ਦੇ ਬੱਚਿਆਂ ਤੋਂ ਇਲਾਵਾ ਹੋਰ ਨੌਜਵਾਨਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸੈਲਾਨੀ ਵੀ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਸ਼ਹੀਦੀ ਸਮਾਰਕ `ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਾਰਿਆਂ ਨੇ ਪ੍ਰਣ ਲਿਆ ਕਿ ਉਹ ਨਸ਼ਿਆਂ ਖਿਲਾਫ ਚਲਾਈ ਇਸ ਮੁਹਿੰਮ `ਚ ਭਾਗ ਲੈਣਗੇ। ਪ੍ਰਧਾਨ ਗਿਲ ਨੇ ਕਿਹਾ ਕਿ ਅੱਜ ਨਸ਼ਾ ਪੰਜਾਬ ਨੂੰ ਨਿਗਲ ਰਿਹਾ ਹੈ।ਇਸ ਨੂੰ ਰੋਕਣ ਲਈ ਜਥੇਬੰਦੀ ਨੇ ਪਹਿਲਕਦਮੀ ਕੀਤੀ ਹੈ ਅਤੇ ਇਸ ਨਾਲ ਜੁੜ ਕੇ ਸੂਬੇ ਦੀ ਜਵਾਨੀ ਨੂੰ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ, ਜੋ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ।
ਅਜਾਨ ਕਪੂਰ ਨੇ ਕਿਹਾ ਕਿ ਭਾਵੇਂ ਉਹ ਜਵਾਨ ਹੈ, ਪਰ ਨਸ਼਼ੇ ਦੀ ਹਾਲਤ ਨੂੰ ਦੇਖ ਕੇ ਉਸ ਦੇ ਅੰਦਰ ਹੁਣ ਤੋਂ ਹੀ ਇਸ ਵਿਰੁੱਧ ਕੁੱਝ ਕਰਨ ਦੀ ਇੱਛਾ ਹੈ।ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਇਸ ਬੁਰਾਈ ਨੂੰ ਖਤਮ ਕਰਨ ‘ਚ ਸਹਿਯੋਗ ਕਰਨਗੇ।
ਇਸ ਮੌਕੇ ਨਟਖਟ ਸੇਵਾ ਦਲ ਦੇ ਸੁਧੀਰ ਸ਼ਰਮਾ, ਸ਼ਹੀਦ ਪਰਿਵਾਰ ਦੇ ਸੁਨੀਲ ਕਪੂਰ, ਪਰਮਜੀਤ ਕੌਰ ਕਪੂਰ, ਹੋਲੀ ਹਾਰਟ ਸਕੂਲ ਅਧਿਆਪਕਾ ਗੁਰਜੀਤ ਕੌਰ, ਸਮਾਜ ਸੇਵੀ ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ, ਅਰਵਿੰਦਰ ਕੁਮਾਰ ਤੇ ਰਾਹੁਲ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …