Sunday, September 8, 2024

ਬੀ.ਕੇ.ਯੂ (ਦੋਆਬਾ) ਦੇ ਪੰਜਾਬ ਪ੍ਰਧਾਨ ਰਾਏ ਨੇ ਜ਼ਿਲ੍ਹਾ ਪ੍ਰਧਾਨ ਖੀਰਨੀਆਂ ਨਾਲ ਵਿਚਾਰੇ ਕਿਸਾਨੀ ਮਸਲੇ

ਸਮਰਾਲਾ, 3 ਫਰਵਰੀ (ਇੰਦਰਜੀਤ ਸਿੰਘ ਕੰਗ) – ਅਜੋਕਾ ਸਮਾਂ ਕਿਸਾਨੀ ਲਈ ਬਹੁਤ ਹੀ ਸੰਘਰਮਈ ਸਮਾਂ ਹੈ, ਜੇਕਰ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਅਨੁਸਾਰ ਫਸਲਾਂ ਦਾ ਮੁੱਲ ਨਾ ਮਿਲਿਆ, ਤਾਂ ਕਰਜ਼ੇ ਦਾ ਮੱਕੜਜਾਲ ਉਸ ਨੂੰ ਅਜਿਹਾ ਜਕੜੇਗਾ, ਕਿ ਕਿਸਾਨ ਮੁੜ ਕਦੇ ਆਪਣੇ ਪੈਰ੍ਹਾਂ ‘ਤੇ ਨਹੀਂ ਖੜ੍ਹ ਸਕੇਗਾ।ਇਹ ਪ੍ਰਗਟਾਵਾ ਕੀਤਾ ਸਮਰਾਲਾ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੀ.ਕੇ.ਯੂ (ਦੋਆਬਾ) ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨਾਲ ਕਿਸਾਨੀ ਮਸਲਿਆਂ ਸਬੰਧੀ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।ਉਨਾਂ ਕਿਹਾ ਕਿ ਕੇਂਦਰ ਨੇ ਕਿਸਾਨਾਂ ਨਾਲ ਪੈਰ ਪੈਰ ਤੇ ਧੱਕਾ ਕੀਤਾ ਹੈ।ਜਿਸ ਪੰਜਾਬ ਦੇ ਕਿਸਾਨ ਨੇ ਆਪਣਾ ਪਾਣੀ ਅਤੇ ਆਪਣੀ ਜ਼ਮੀਨ ਖਰਾਬ ਕਰਕੇ ਖਤਮ ਕਰ ਲਈ ਹੈ, ਉਸ ਦਾ ਕੌਡੀ ਮੁੱਲ ਨਹੀਂ ਪੈ ਰਿਹਾ।ਉਨ੍ਹਾਂ ਅੱਗੇ ਕਿ ਲੁਧਿਆਣਾ ਜ਼ਿਲ੍ਹੇ ‘ਚ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਬੜੇ ਹੀ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਹੈ।ਅੱਜ ਉਹ ਵਿਸ਼ੇਸ਼ ਤੌਰ ‘ਤੇ ਬਲਵੀਰ ਸਿੰਘ ਵਲੋਂ ਕੀਤੇ ਜਾਂਦੇ ਕੰਮਾਂ ਦੀ ਕਾਰਗਜ਼ਾਰੀ ਲਈ ਸ਼ਾਬਾਸ਼ ਦੇਣ ਅਤੇ ਕਿਸਾਨੀ ਮਸਲਿਆਂ ਸਬੰਧੀ ਮਸ਼ਵਰਾ ਕਰਨ ਤੇ ਸੁਝਾਅ ਲੈਣ ਲਈ ਆਏ ਹਨ।ਕਿਹਾ ਕਿ ਅੱਜ ਕੇਂਦਰ ਫਿਰ ਪੰਜਾਬ ਦੇ ਪਾਣੀਆਂ ਦਾ ਮਸਲਾ ਖੜ੍ਹਾ ਕਰਕੇ ਪੰਜਾਬ ਨੂੰ ਥੱਲੇ ਲਾਉਣਾ ਚਾਹੁੰਦਾ ਹੈ।ਕੇਂਦਰ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ, ਇਸ ਦੀ ਤਾਜ਼ਾ ਮਿਸਾਲ ਪਿੱਛਲੇ ਦਿਨੀਂ ਪੇਸ਼ ਹੋਏ ਸਾਲ 2023-24 ਦੇ ਬਜ਼ਟ ਦੀ ਹੈ।ਜਿਸ ਵਿੱਚ ਪੰਜਾਬ ਲਈ ਵੀ ਕੋਈ ਪੈਕੇਜ਼ ਨਹੀਂ ਅਤੇ ਕਿਸਾਨਾਂ ਲਈ ਵੀ ਕੁੱਝ ਨਹੀਂ ਰੱਖਿਆ ਗਿਆ, ਸਗੋਂ ਇਸ ਬਜ਼ਟ ਕਾਰਨ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ।ਉਨਾਂ ਕਿਹਾ ਕਿ ਇਸ ਬਜਟ ਵਿੱਚ ਮੋਦੀ ਸਰਕਾਰ ਨੇ ਆਪਣੇ ਚਹੇਤੇ ਉਦਯੋਗਪਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਆਪਣੀ ਧਰਤੀ ਹੇਠਲਾ ਪਾਣੀ ਮੁਕਾ ਲਿਆ ਅਤੇ ਆਪਣੀ ਜ਼ਮੀਨ ਜਹਿਰੀਲੀ ਬਣਾ ਲਈ, ਜਿਸ ਦੀ ਕੇਂਦਰ ਸਰਕਾਰ ਨੇ ਕੋਈ ਕਦਰ ਨਹੀਂ ਪਾਈ।ਉਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਵੀ ਸਭ ਤੋਂ ਵੱਧ ਗੰਭੀਰ ਹੈ, ਜਿਸ ਲਈ ਬੀ.ਕੇੂ.ਯੂ (ਦੋਆਬਾ) ਪੂਰੀ ਤਰ੍ਹਾਂ ਇੱਕਜੁੱਟ ਹੈ।ਉਨ੍ਹਾਂ ਬਲਵੀਰ ਸਿੰਘ ਖੀਰਨੀਆਂ ਨੂੰ ਹੋਰ ਤਕੜੇ ਹੋ ਕੇ ਕੰਮ ਕਰਨ ਦੀ ਤਾਕੀਦ ਕੀਤੀ ਅਤੇ ਜ਼ਿਲ੍ਹੇ ‘ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਨਣ ਲਈ ਹਰੇਕ ਪਿੰਡ ਵਿੱਚ ਇਕਾਈ ਕਾਇਮ ਕਰਨ ਲਈ ਕਿਹਾ।
ਇਸ ਮੌਕੇ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਜਸਵੀਰ ਸਿੰਘ ਮੱਕੜ ਤੇ ਚਰਨ ਸਿੰਘ ਸਮਰਾਲਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …