Monday, June 24, 2024

ਕੇ.ਪੀ ਸਿੰਘ ਦਾ ਨਵਾਂ ਗੀਤ `ਵੀਰ ਦਾ ਵਿਆਹ`

ਥੋੜੇ ਸਮੇਂ ਵਿੱਚ ਹੀ ਸੰਗੀਤ ਦੀ ਦੁਨੀਆਂ ਵਿੱਚ ਚੰਗਾ ਨਾਮਣਾ ਖੱਟਣ ਵਾਲੇ ਕੇ.ਪੀ ਸਿੰਘ (ਸੈਣ ਬ੍ਰਦਰਜ਼) ਵਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਫਿਲਮਾਏ ਪੰਜਾਬੀ ਗੀਤ `ਵੀਰ ਦਾ ਵਿਆਹ` ਨੂੰ ਸਰੋਤਿਆਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।ਜਿਕਰਯੋਗ ਹੈ ਕਿ ਸਿੰਘ ਵਲੋਂ ਆਏ ਪੰਜਾਬੀ ਗੀਤ `ਦੁਨੀਆਂਦਾਰੀ` ਵਾਅਦਾ, ਤੋਰ ਤੇਰੀ, ਲੰਮਹੇ ਅਤੇ ਫੱਟ ਹਿਜ਼ਰਾਂ ਨੂੰ ਵੀ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਹੈ।ਕੇ.ਪੀ ਸਿੰਘ ਨੇ ਦੱਸਿਆ ਕਿ ਥੋੜ੍ਹੇ ਦਿਨਾਂ ਬਾਅਦ ਹੀ ਉਹਨਾਂ ਦੀ ਆਵਾਜ਼ ਵਿੱਚ ਇਕ ਹੋਰ ਗੀਤ `ਝਾਂਜਰਾਂ` ਵੀ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਆ ਰਿਹਾ ਹੈ।ਕੇ.ਪੀ ਸਿੰਘ ਨੇ ਆਸ ਪ੍ਰਗਟਾਈ ਕਿ ਉਨਾਂ ਦੇ ਪ੍ਰਸੰਸਕ ਪਹਿਲੇ ਗੀਤਾਂ ਵਾਂਗ ਹੀ ਇਸ ਗੀਤ ਨੂੰ ਵੀ ਪਿਆਰ ਅਤੇ ਚੰਗਾ ਹੁੰਗਾਰਾ ਦੇਣਗੇ।ਕੇ.ਪੀ ਸਿੰਘ ਨੇ ਗੈਰੀ ਸੰਧੂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦਾ `ਵਾਅਦਾ` ਗੀਤ ਆਪਣੇ ਫਰੈਸ਼ ਮੀਡੀਆ ਚੈਨਲ ਤੋਂ ਪੇਸ਼ ਕੀਤਾ ਸੀ।0502202307

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ। ਮੋ- 98555 12677

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …