Friday, October 18, 2024

ਮਾਝੇ, ਮਾਲਵੇ ਤੇ ਦੁਆਬੇ ਦੇ ਕੇਂਦਰ ਹਰੀਕੇ ਜਲਗਾਹ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇ – ਇੰਜੀ ਕੋਹਲੀ, ਸੈਣੀ

ਅੰਮ੍ਰਿਤਸਰ, 5 ਫ਼ਰਵਰੀ (ਸੁਕਬੀਰ ਸਿੰਘ) – ਜੰਗਲੀ ਜੀਵ ਸੈਂਚਰੀ ਹਰੀਕੇ ਵਿਖੇ ਵਿਸ਼ਵ ਜਲਗਾਹ ਦਿਵਸ 2023 ਅਮ੍ਰਿਤਸਰ ਤੋਂ ਹਰਿਆਵਲ ਪੰਜਾਬ, ਮਿਸ਼ਨ ਆਗਾਜ਼, ਅੰਮ੍ਰਿਤਸਰ ਹਰਿਆਵਲ ਮੰਚ, ਖੱਤਰੀ ਸਭਾ, ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧੀਆਂ ਨੇ ਵਣ ਮੰਡਲ ਅਫ਼ਸਰ ਲਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਨਾਇਆ ਗਿਆ।ਸੰਤ ਸਿੰਘ ਸੁੱਖਾ ਸਿੰਘ, ਖਾਲਸਾ ਪਬਲਿਕ ਸੀਨੀ. ਸੈਕ. ਸਕੂਲ ਖੂਹ ਹਰੀਕੇ, ਦਸਮੇਸ਼ ਪਬਲਿਕ ਸਕੂਲ ਹਰੀਕੇ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਖੂਹ ਹਰੀਕੇ, ਸ੍ਰੀ ਗੁਰੂ ਹਰਿਗੋਬਿੰਦ ਨੈਸ਼ਨਲ ਮਾਡਰਨ ਸਕੂਲ ਹਰੀਕੇ, ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੀਆਂ) ਮਖੂ, ਸੈਕਰਡ ਹਾਰਟ ਕੌਨਵੈਂਟ ਸਕੂਲ ਜੌਣੇਕੇ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।ਅੰਤਰਰਾਸ਼ਟਰੀ ਜਲਗਾਹ ਹਰੀਕੇ ਝੀਲ ਦੀ ਚੁਰੀਆ ਇੰਟਰਪ੍ਰੀਟੇਸ਼ਨ ਸਾਈਟ ਵਿਖੇ ਵਿਸ਼ਵ ਵੈਟਲੈਂਡਜ਼ ਦਿਵਸ 2023 ਦਾ ਖੂਬ ਆਨੰਦ ਮਾਣਿਆ।ਸਾਲ 2023 ਦਾ ਥੀਮ ਹੈ ਕਿ ‘ਇਹ ਵੇਟਲੈਂਡ ਬਹਾਲੀ ਦਾ ਸਮਾਂ ਹੈ।
ਇੰਜ. ਦਲਜੀਤ ਸਿੰਘ ਕੋਹਲੀ ਜਲ ਸਰੰਕਸਨ ਮੁਖੀ ਹਰਿਆਵਲ ਪੰਜਾਬ, ਇੰਜ. ਮਨਜੀਤ ਸਿੰਘ ਸੈਣੀ, ਜਨਰਲ ਸਕੱਤਰ ਅੰਮ੍ਰਿਤਸਰ ਹਰਿਆਵਲ ਮੰਚ, ਲਖਬੀਰ ਸਿੰਘ ਘੁੰਮਣ, ਦੀਪਕ ਬੱਬਰ ਡਾਇਰੈਕਟਰ ਮਿਸ਼ਨ ਆਗਾਜ਼, ਅਨਿਲ ਖੰਨਾ ਮੈਂਬਰ ਖੱਤਰੀ ਸਭਾ, ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ, ਸਲਵੰਤ ਸਿੰਘ ਅਤੇ ਆਸ਼ੂ ਠੱਕਰ ਨੇ ਸਕੂਲੀ ਬੱਚਿਆਂ ਨਾਲ ਮਿਲ ਕੇ ਬਰਡ ਵਾਕ, ਨੇਚਰ ਟਰੈਵਲ, ਇੰਟਰਪ੍ਰੀਟੇਸਸ਼ਨ ਸੈਂਟਰ ਦਾ ਦੌਰਾ ਕਰਦਿਆਂ ਸਾਂਬਰ, ਸੂਰ ਦੇ ਬੱਚੇ ਅਤੇ ਪਰਵਾਸੀ ਪੰਛੀਆਂ ਨੂੰ ਦੇਖਿਆ।ਇੰਜ. ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਜਲਗਾਹਾਂ ਦੀ ਗਿਣਤੀ ਲਗਾਤਾਰ ਘਟ ਹੋ ਰਹੀ ਹੈ।ਜਿਸ ਨਾਲ ਕੁਦਰਤੀ ਸੰਤੁਲਨ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ। ਵਾਤਾਵਰਨ ਪ੍ਰੇਮੀ ਇੰਜ ਦਲਜੀਤ ਸਿੰਘ ਕੋਹਲੀ ਨੇ ਪੰਜਾਬ ਵਿੱਚ ਪਾਣੀ ਦੇ ਘੱਟ ਰਹੇ ਪੱਧਰ ‘ਤੇ ਕਾਬੂ ਪਾਉਣ ਲਈ ਜਲਗਾਹਾਂ ਨੂੰ ਮਹੱਤਵਪੂਰਨ ਦੱਸਿਆ।ਦੀਪਕ ਬੱਬਰ ਨੇ ਵਾਤਾਵਰਣ ਦੀ ਸੰਭਾਲ ਲਈ ਵਧੇਰੇ ਰੁੱਖ ਲਗਾਉਣ ਦੀ ਅਪੀਲ ਕੀਤੀ।ਲਖਵਿੰਦਰ ਸਿੰਘ ਗਿੱਲ ਵਣ ਮੰਡਲ ਅਫ਼ਸਰ ਵਾਈਲਡ ਲਾਈਫ ਫਿਰੋਜ਼ਪੁਰ ਅਤੇ ਕਵਲਜੀਤ ਸਿੰਘ ਰੇਂਜ ਅਫ਼ਸਰ ਹਰੀਕੇ ਜੰਗਲੀ ਜੀਵ ਹਰੀਕੇ ਵੈਟਲੈਂਡ ਦਾ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ।ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਸੈਲ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ।ਹਾਜ਼ਰ ਵਾਤਾਵਰਣ ਹਿਤੈਸ਼ੀਆਂ ਨੇ ਵਣ ਮੰਡਲ ਅਫ਼ਸਰ ਲਖਵਿੰਦਰ ਸਿੰਘ ਗਿੱਲ ਨੂੰ ਅਪੀਲ ਕੀਤੀ ਕਿ ਮਾਝਾ-ਮਾਲਵਾ ਤੇ ਦੋਆਬਾ ਦੇ ਸੁਮੇਲ ਵਾਲੀ ਇਸ ਹਰੀਕੇ ਜਲਗਾਹ ਨੂੰ ਅਤਿ ਸੁੰਦਰ ਬਣਾਇਆ ਜਾਵੇ ਤਾਂ ਜੋ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੀ ਵੀ ਇਸ ਦਿਲਕਸ਼ ਝੀਲ ਦੇ ਨਜ਼ਾਰੇ ਲੈ ਸਕਣ।
ਇਸ ਮੌਕੇ ਸਟਾਫ਼ ਸਮੇਤ ਸੀ.ਟੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ, ਪਬਲਿਕ ਜੁਆਇੰਟ ਐਕਸ਼ਨ ਕਮੇਟੀ ਲੁਧਿਆਣਾ ਦੇ ਵਲੰਟੀਅਰ ਜਸਕੀਰਤ ਸਿੰਘ, ਬੈਂਸ, ਰਬੀਸੇਰ ਸਿੰਘ (ਗਾਇਕ) ਡਾ. ਸੰਦੀਪ ਸੰਧੂ ਦੀ ਅਗਵਾਈ ਹੇਠ ਪੰਛੀ ਪ੍ਰੇਮੀ ਗਰੁੱਪ ਵੀ ਪਹੁੰਚੇ ਹੋਏ ਸਨ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …