Thursday, October 3, 2024

ਤਣਾਅਮੁਕਤ ਜੀਵਨ ਜ਼ਿੰਦਗੀ ਨੂੰ ਸੁਖਾਲੇ ਵੱਲ ਲੈ ਕੇ ਜਾਂਦਾ ਹੈ – ਡਾ. ਸਨੀਆ ਕਪੂਰ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵੱਲੋਂ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਤਣਾਅ ਪ੍ਰਬੰਧਨ ਵਿਸ਼ੇ ਤੇ ਇੱਕ ਹਫ਼ਤੇ ਦਾ ਆਨਲਾਈਨ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ।ਇਸ ਆਨਲਾਈਨ ਸ਼ਾਰਟ ਕੋਰਸ ਦਾ ਮੁੱਖ ਉਦੇਸ਼ ਤਣਾਅ ਦੇ ਵੱਖ-ਵੱਖ ਪਹਿਲੂਆਂ, ਕਿਸਮਾਂ ਅਤੇ ਨਤੀਜਿਆਂ ਦੇ ਨਾਲ ਨਾਲ ਤਣਾਅ ਪੈਦਾ ਕਰਨ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਹੱਲ ਦੀਆਂ ਸੰਭਾਵਨਾਵਾਂ ਤਲਾਸ਼ਣਾ ਸੀ।ਇਸ ਵਿਚ ਜੰਮੂ ਤੇ ਕਸ਼ਮੀਰ, ਪੰਜਾਬ, ਮਹਾਰਾਸ਼ਟਰ ਦੇ ਵੱਖ-ਵੱਖ ਕਾਲਜਾਂ, ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਰਿਸਰਚ ਸਕੋਲਰਸ ਨੇ ਕੋਰਸ ਵਿੱਚ ਹਿੱਸਾ ਲਿਆ।
ਪ੍ਰੋ. (ਡਾ.) ਸੁਧਾ ਜਤਿੰਦਰ, ਡਾਇਰੈਕਟਰ ਯੂ.ਜੀ.ਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਦੀ ਅਗਵਾਈ ਵਿਚ ਕਰਵਾਏ ਗਏ ਇਸ ਕੋਰਸ ਦੌਰਾਨ ਕੋਰਸ-ਕੋਆਰਡੀਨੇਟਰ ਡਾ. ਸੋਨੀਆ ਕਪੂਰ ਅਸਿਸਟੈਂਟ ਪ੍ਰੋਫੈਸਰ ਨੇ ਕੋਰਸ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਕਈ ਸਮੱਸਿਆਵਾਂ ਦੇ ਵਿਚ ਘਿਰਿਆ ਹੋਣ ਕਰਕੇ ਤਣਾਅਪੂਰਨ ਜ਼ਿੰਦਗੀ ਜਿਉਣ ਹੁੰਦਾ ਜਾ ਰਿਹਾ ਹੈ।ਵਿਸ਼ਵ ਪੱਧਰ `ਤੇ ਤਣਾਅ ਮਨੁੱਖ ਦੀ ਇਕ ਵੱਡ ਸਮੱਸਿਆ ਬਣ ਕੇ ਇਸ ਲਈ ਉਭਰ ਰਿਹਾ ਹੈ, ਕਿਉਂਕਿ ਮਨੁੱਖ ਆਪਣੀਆਂ ਵਧਾਈਆਂ ਇਛਾਵਾਂ ਦੀ ਪੁਰਤੀ ਲਈ ਮਿਹਤਨ ਦੀ ਥਾਂ `ਤੇ ਸ਼ਾਰਟ ਕੱਟ ਰਸਤੇ ਨੂੰ ਅਪਨਾਉਣਾ ਚਾਹੁੰਦਾ ਹੈ ਜੋ ਉਸ ਦੇ ਲਈ ਤਣਾਅ ਦਾ ਇਕ ਮੁੱਖ ਕਾਰਨ ਬਣਦਾ ਹੈ।
ਇਸ ਰਾਸ਼ਟਰੀ ਪੱਧਰ ਟੀਚਰ ਟ੍ਰੇਨਿੰਗ ਸ਼ਾਰਟ ਟਰਮ ਕੋਰਸ ਵਿਚ ਵਿਸ਼ੇ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਬਹੁਤ ਸਾਰੇ ਰਾਸ਼ਟਰੀ ਪੱਧਰ ਦੇ ਵਿਸ਼ਾ ਮਾਹਿਰ ਬੁਲਾਏ ਗਏ ਅਤੇ ਭਾਰਤ ਦੀਆਂ ਸਰਵੋਤਮ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਉੱਘੇ ਰਿਸੋਰਸ ਪਰਸਨ ਨੇ ਕੋਰਸ ਦੌਰਾਨ ਭਾਗ ਲਿਆ।ਇਸ ਦੌਰਾਨ ਰੋਜ਼ਮਰ੍ਹਾ ਰੁਝੇਵਿਆਂ ਭਰੀ ਜਿੰਦਗੀ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ, ਅਧਿਆਪਕਾਂ, ਇੰਸਟ੍ਰਕਟਰਾਂ ਆਦਿ `ਤੇ ਹਮੇਸ਼ਾ ਵੱਖ-ਵੱਖ ਟੀਚਿਆਂ ਅਤੇ ਸਮਾਂ-ਸੀਮਾਵਾਂ ਨੂੰ ਪੂਰਾ ਕਰਨ ਲਈ ਦਬਾਅ ਹੁੰਦਾ ਹੈ ਅਜਿਹੇ ਦਬਾਅ ਅਤੇ ਨਿੱਜੀ ਜੀਵਨ ਵਿੱਚ ਤਣਾਅ ਨੂੰ ਦੂਰ ਕਰਨ ਲਈ ਰਿਸੋਰਸ ਪਰਸਨ ਨੇ ਵੱਖ-ਵੱਖ ਤਕਨੀਕਾਂ ਬਾਰੇ ਗੱਲ ਕੀਤੀ।
ਇਸ ਆਨਲਾਈਨ ਸ਼ਾਰਟ ਟਾਰਮ ਕੋਰਸ ਵਿਚ ਬਹੁਤ ਸਾਰੇ ਪ੍ਰੈਕਟੀਕਲ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੋਗਾ, ਸਾਹ ਅਭਿਆਸ, ਆਸਣ ਆਦਿ ਤੋਂ ਇਲਾਵਾ ਹੋਰਨਾਂ ਸਰਗਰਮੀਆਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ।ਇਸ ਸ਼ਾਰਟ ਟਰਮ ਕੋਰਸ ਰਾਹੀਂ ਪਾਰਟੀਸਿਪੈਂਟਸ ਨੂੰ ਵੱਖ-ਵੱਖ ਤਰੀਕਿਆਂ ਬਾਰੇ ਜਾਣੂ ਕਰਵਾ ਕੇ ਉਨ੍ਹਾਂ ਦੇ ਸੰਪੂਰਨ ਵਿਕਾਸ `ਤੇ ਕੇਂਦ੍ਰਿਤ ਕੀਤਾ ਜਿਸ ਨਾਲ ਉਹ ਆਪਣੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਤਣਾਅ ਅਤੇ ਚਿੰਤਾ ਨੂੰ ਕੰਟਰੋਲ ਕਰ ਸਕਣ।

Check Also

Guru Nanak Dev University ‘B’ Zone Zonal Youth Festival concluded

Amritsar, October 1 (Punjab Post Bureau) – Zonal Youth Festival of Zone ‘B’ of the Guru …