Wednesday, December 4, 2024

ਪੰਜਾਬ ਸਰਕਾਰ ਕਿਸਾਨਾਂ ਨੂੰ ਬਾਰ-ਬਾਰ ਧਰਨੇ ਲਾਉਣ ਲਈ ਕਿਉਂ ਕਰ ਰਹੀ ਹੈ ਮਜ਼ਬੂਰ? – ਮੇਹਲੋਂ/ਪਾਲਮਾਜਰਾ/ਢੀਂਡਸਾ

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਸੂਇਆਂ ਨੂੰ ਪੱਕੇ ਕਰਨ ਦੇ ਵਿਰੋਧ ‘ਚ ਲਾਇਆ ਧਰਨਾ

ਸਮਰਾਲਾ, 7 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਦੇ ਕਿਸਾਨਾਂ ਨਾਲ ਹਰੀ ਕ੍ਰਾਂਤੀ ਦੇ ਨਾਂ ਹੇਠ ਬਹੁਤ ਵੱਡਾ ਧੋਖਾ ਹੋਇਆ ਹੈ, ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਨ ਦੀ ਖਾਤਿਰ ਆਪਣੇ ਸੂਬੇ ਦਾ ਪਾਣੀ ਮੁਕਾ ਬੈਠਿਆ ਹੈ, ਜਿਸ ਕਾਰਨ ਆਉਂਦੇ ਕੁੱਝ ਸਾਲਾਂ ਅੰਦਰ ਪੰਜਾਬ ਵਿੱਚ ਪਾਣੀ ਦੀ ਭਾਰੀ ਕਿੱਲਤ ਹੋ ਜਾਵੇਗੀ।ਦੂਸਰੇ ਪਾਸੇ ਪੰਜਾਬ ਸਰਕਾਰ ਪੂਰੇ ਪੰਜਾਬ ਅੰਦਰ ਲੰਘਦੇ ਸੂਇਆਂ ਨੂੰ ਪੱਕੇ ਕਰਕੇ, ਧਰਤੀ ਹੇਠਾਂ ਪਾਣੀ ਜਾਣ ਤੋਂ ਰੋਕਣ ਲਈ ਆਪਣਾ ਨਾਦਰਸ਼ਾਹੀ ਫਰਮਾਨ ਜਾਰੀ ਕਰ ਚੁੱਕੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਮਾਦਪੁਰ ਲਾਗੇ ਸੂਆ ਪੱਕਾ ਕਰੇ ਵਰਕਰਾਂ ਨੂੰ ਰੋਕਣ ਮੌਕੇ ਲਗਾਏ ਧਰਨੇ ਸਮੇਂ ਕਹੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਕਰ ਇਨ੍ਹਾਂ ਸੂਇਆਂ ਨੂੰ ਪੱਕੇ ਕਰਨਾ ਹੀ ਹੈ ਤਾਂ ਆਲੇ ਦੁਆਲੇ ਤੋਂ ਹੀ ਪੱਕਾ ਕਰੇ, ਤਾਂ ਜੋ ਇਨ੍ਹਾਂ ਸੂਇਆਂ ਰਾਹੀਂ ਪਾਣੀ ਧਰਤੀ ਹੇਠਾਂ ਰੀਚਾਰਜ ਹੁੰਦਾ ਰਹੇ ਅਤੇ ਇਨ੍ਹਾਂ ਸੂਇਆਂ ਲਾਗੇ ਰੁੱਖਾਂ ਨੂੰ ਵੀ ਪਾਣੀ ਮਿਲਦਾ ਰਹੇ।ਦੂਸਰਾ ਇਨ੍ਹਾਂ ਸੂਇਆਂ ਤੋਂ ਜਾਨਵਰ ਅਤੇ ਪੰਛੀ ਪਾਣੀ ਪੀ ਲੈਂਦੇ ਸਨ, ਪ੍ਰੰਤੂ ਹੁਣ ਜਿਸ ਤਰ੍ਹਾਂ ਇਹ ਸੂਏ ਤਿਕੋਨੇ ਪੱਕੇ ਕੀਤੇ ਜਾ ਰਹੇ ਹਨ, ਇਸ ਨਾਲ ਕੋਈ ਜਾਨਵਰ ਜਾਂ ਪੰਛੀ ਆਪਣੀ ਪਾਣੀ ਦੀ ਪਿਆਸ ਨਹੀਂ ਬੁਝਾ ਸਕੇਗਾ।ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਅਵਤਾਰ ਸਿੰਘ ਮੇਹਲੋਂ ਨੇ ਕਿਹਾ ਕਿ ਸਮਝ ਨਹੀਂ ਆ ਰਹੀ ਹੈ ਕਿ ਪੰਜਾਬ ਅੰਦਰ ਬਣੀ ਆਮ ਆਦਮੀ ਸਰਕਾਰ ਕਿਸਾਨਾਂ ਨੂੰ ਬਾਰ ਬਾਰ ਧਰਨੇ ਲਗਾਉਣ ਲਈ ਕਿਉਂ ਮਜ਼ਬੂਰ ਕਰ ਰਹੀ ਹੈ।ਪਰਮਿੰਦਰ ਸਿੰਘ ਪਾਲ ਮਾਜਰਾ ਜਨਰਲ ਸਕੱਤਰ ਪੰਜਾਬ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਧਰਤੀ ਹੇਠਾਂ ਤੋਂ ਪਾਣੀ ਕੱਢਣ ‘ਤੇ ਬਿੱਲ ਲਗਾਉਣ ਸਬੰਧੀ ਅੂਲਾਨ ਕੀਤਾ ਹੈ, ਪ੍ਰੰਤੂ ਖੁਦ ਧਰਤੀ ਹੇਠਾਂ ਪਾਣੀ ਜਾਣ ਤੋਂ ਰੋਕਣ ਲਈ ਮਨਸੂਬੇ ਬਣਾਈ ਬੈਠੇ ਹਨ।
ਧਰਨੇ ਵਿੱਚ ਪਰਮਿੰਦਰ ਸਿਘ ਬਲਜਿੰਦਰ ਸਿੰਘ, ਰਣਧੀਰ ਸਿੰਘ, ਹਰਚਰਨ ਸਿੰਘ, ਸਤਿੰਦਰ ਸਿੰਘ, ਗੁਰਪ੍ਰੀਤ ਸਿੰਘ ਢੀਂਡਸਾ, ਕੈਪਟਨ ਗੁਰਚਰਨ ਸਿੰਘ, ਧਰਮਿੰਦਰ ਸਿੰਘ, ਜਗਜੀਤ ਸਿੰਘ ਨੰਬਰਦਾਰ, ਜੀਤ ਸਿੰਘ, ਹਰਿੰਦਰ ਸਿੰਘ ਮੁੱਤੋਂ, ਕੁਲਵੰਤ ਸਿੰਘ, ਜਗਤਾਰ ਸਿੰਘ, ਰਾਏ ਸਿੰਘ, ਕਸ਼ਮੀਰਾ ਸਿੰਘ ਮਾਦਪੁਰ, ਹਰਪ੍ਰੀਤ ਸਿੰਘ ਬਾਲਿਓਂ, ਫੌਜੀ ਹਰਦੇਵ ਸਿੰਘ, ਬਹਾਦਰ ਸਿੰਘ, ਮਲਕੀਤ ਸਿੰਘ, ਬਾਬਾ ਗੁਰਮੁੱਖ ਸਿੰਘ, ਹਰਜਿੰਦਰ ਸਿੰਘ ਸਾਬਕਾ ਸਰਪੰਚ ਪਪੜੌਦੀ, ਤੇਜਾ ਸਿੰਘ ਪਪੜੌਦੀ, ਸੁਦਾਗਰ ਸਿੰਘ ਭਗਵਾਨਪੁਰਾ, ਸੁਰਿੰਦਰ ਸਿੰਘ ਸਰਪੰਚ, ਰਣਧੀਰ ਸਿੰਘ ਖੱਟਰਾਂ ਆਦਿ ਆਦਿ ਹਾਜ਼ਰ ਸਨ।

 

Check Also

ਕੋਈ ਵੀ ਨੰਬਰਦਾਰ ਆਪਣੇ ਪਿੰਡ/ਸ਼ਹਿਰ ਤੋਂ ਬਾਹਰ ਦੀ ਰਜਿਸਟਰੀ ਨਹੀਂ ਕਰਾਵੇਗਾ -ਹਰਬੰਸਪੁਰਾ/ ਢਿੱਲਵਾਂ

ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ …