Thursday, November 21, 2024

ਯੂਨੀਵਰਸਿਟੀ ਦੇ ਪ੍ਰੋਫੈਸਰ ਕੈਮੀਕਲ ਰਿਸਰਚ ਸੁਸਾਇਟੀ ਆਫ ਇੰਡੀਆ ਦੇ ਕੌਂਸਲ ਮੈਂਬਰ ਨਿਯੁੱਕਤ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪ੍ਰੋਫੈਸਰ ਪਰਮਜੀਤ ਕੌਰ ਨੂੰ ਕੈਮੀਕਲ ਖੋਜ ਦੇ ਖੇਤਰ ਵਿਚ ਪ੍ਰਸਿੱਧ ਸੰਸਥਾ ਕੈਮੀਕਲ ਰਿਸਰਚ ਸੁਸਾਇਟੀ ਆਫ ਇੰਡੀਆ (ਸੀ.ਆਰ.ਐਸ.ਆਈ), ਬੰਗਲੌਰ ਦੀ ਕੌਂਸਲ ਦੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।ਕੈਮੀਕਲ ਰਿਸਰਚ ਸੋਸਾਇਟੀ ਆਫ਼ ਇੰਡੀਆ ਦੀ ਕੌਂਸਲ ਦੀ ਹਾਲ ਹੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਕੌਂਸਲ ਦੇ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ।ਇਸ ਚੋਣ ਦੀ ਮਿਆਦ 1 ਅਪ੍ਰੈਲ 2023 ਤੋਂ 31 ਮਾਰਚ 2026 ਹੈ।
ਇਹ ਸੋਸਾਇਟੀ ਇੱਕ ਵਿਗਿਆਨਕ ਸੋਸਾਇਟੀ ਜੋ ਕਿ ਕੈਮਿਸਟਰੀ ਖੋਜ਼ ਦੇ ਖੇਤਰ ਨੂੰ ਸਮਰਪਿਤ ਹੈ। ਇਸਦੀ ਸਥਾਪਨਾ 1999 ਵਿੱਚ ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਦੇ ਹਿੱਸੇ ਵਜੋਂ ਕੀਤੀ ਗਈ ਸੀ ਅਤੇ ਇਹ ਰਾਇਲ ਸੋਸਾਇਟੀ ਆਫ਼ ਕੈਮਿਸਟਰੀ, ਲੰਡਨ, ਦ ਅਮਰੀਕਨ ਕੈਮੀਕਲ ਸੁਸਾਇਟੀ, ਜਰਮਨ ਕੈਮੀਕਲ ਸੁਸਾਇਟੀ ਅਤੇ ਫ੍ਰੈਂਚ ਕੈਮੀਕਲ ਸੁਸਾਇਟੀ ਵਰਗੀਆਂ ਅੰਤਰਰਾਸ਼ਟਰੀ ਅਦਾਰਿਆਂ ਨਾਲ ਆਪਸੀ ਸਹਿਯੋਗ ਵਿੱਚ ਹਨ।
ਇਹ ਸਨਮਾਨ ਕੈਮੀਕਲ ਖੋਜ ਅਤੇ ਅਧਿਆਪਨ ਵਿੱਚ ਪ੍ਰੋਫੈਸਰ ਪਰਮਜੀਤ ਕੌਰ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ ਹੈ।ਪ੍ਰੋ. ਪਰਮਜੀਤ ਕੌਰ ਦੀਆਂ 80 ਤੋਂ ਵੱਧ ਖੋਜ਼ ਪ੍ਰਕਾਸ਼ਨਾਂ ਪ੍ਰਕਾਸ਼ਿਤ ਹਨ।ਜਿਨ੍ਹਾਂ ਵਿੱਚ ਨਾਮਵਰ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਕਿਤਾਬਾਂ ਦੇ ਚੈਪਟਰ ਸ਼ਾਮਲ ਹਨ ਅਤੇ ਉਨ੍ਹਾਂ ਨੇ 10 ਖੋਜ਼ਾਰਥੀਆਂ ਨੂੰ ਪੀਐਚ.ਡੀ ਵੀ ਕਰਵਾਈ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …