Monday, March 23, 2026

ਸਕਿਲ ਕੋਰਸ ਪਾਸ ਹੋਏ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਚਲਾਏ ਜਾ ਰਹੇ ਕੋਰਸ ਮਲਟੀ ਸਕਿੱਲ ਟੈਕਨੀਸ਼ੀਅਨ ਫੂਡ ਪ੍ਰੋਸੈਸਿੰਗ ਦੇ ਸਰਟੀਫਾਈਡ ਹੋਏ ਸਿਖਿਆਰਥੀਆਂ ਨੂੰ ਸਰਕਾਰੀ ਸਕੂਲ ਗੋਲ ਬਾਗ ਨਜ਼ਦੀਕ ਦੁਰਗਿਆਨਾ ਮੰਦਿਰ ਵਿਖੇ ਸਰਟੀਫਿਕੇਟ ਵੰਡੇ ਗਏ।ਇਹ ਕੋਰਸ ਐਸ.ਕੇ.ਡੀ ਗੁਰੱਪ ਆਫ ਇੰਸਟੀਚਿਊਟ ਵਲੋਂ ਚਲਾਇਆ ਗਿਆ ਸੀ।ਸਿਖਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ ਅਧਿਕਾਰੀ ਰਾਜੇਸ਼ ਬਾਹਰੀ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਾਸ ਹੋਏ ਸਿਖਿਆਰਥੀਆਂ ਨੂੰ ਵੱਖ-ਵੱਖ ਪ੍ਰਾਈਵੇਟ ਅਦਾਰਿਆਂ ਅਤੇ ਹੋਟਲਾਂ ਵਿਚ ਨੋਕਰੀਆਂ ‘ਤੇ ਲਗਵਾਇਆ ਜਾਵੇਗਾ ਅਤੇ ਜਿਹੜੇ ਸਿਖਿਆਰਥੀ ਆਪਣਾ ਸਵੈ-ਰੁਜਗਾਰ ਕਰਨਾ ਚਾਹੁੰਦੇ ਹਨ, ਉਹਨਾਂ ਲਈ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਨ ਸਕੀਮ ਜਿਵੇਂ ਕਿ ਪੀ.ਐਮ.ਈ.ਜੀ.ਪੀ ਤੇ ਮੁਦਰਾ ਯੋਜਨਾ ਆਦਿ ਵਿੱਚ ਕਰਜ਼ਾ ਪ੍ਰਾਪਤ ਕਰਨ ‘ਚ ਮਦਦ ਵੀ ਕੀਤੀ ਜਾਵੇਗੀ।150 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਰੀਫਰੈਸ਼ਮੈਂਟ ਵੀ ਦਿੱਤੀ ਗਈ।
ਐਸ.ਕੇ.ਡੀ ਗੁਰੱਪ ਆਫ ਇੰਸਟੀਚਿਊਟ ਅੰਮ੍ਰਿਤਸਰ ਦੇ ਐਮ.ਡੀ ਭੁਵਨੇਸ਼ ਗੁਪਤਾ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਲਾਭ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਚੁੱਕਣਾ ਚਾਹੀਦਾ ਹੈ।ਪੀ.ਐਸ.ਡੀ.ਐਮ ਦੇ ਜਿਲਾ ਅਧਿਕਾਰੀਆਂ ਰਾਜੇਸ਼ ਬਾਹਰੀ, ਸੁਰਿੰਦਰ ਸਿੰਘ ਅਤੇ ਸਵਰਾਜ ਸਿੰਘ ਨੇ ਵੀ ਉਮੀਦਵਾਰਾਂ ਨੂੰ ਹੋਰਨਾਂ ਨੂੰ ਕਿੱਤਾ ਮੁੱਖੀ ਕੋਰਸ ਬਾਰੇ ਜਾਣਕਾਰੀ ਦੇਣ ਲਈ ਕਿਹਾ।

 

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …