ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਅਤੇ ਜਿਲ੍ਹਾ ਮੈਂਟਰ ਸ੍ਰੀਮਤੀ ਜਸਵਿੰਦਰ ਕੌਰ ਦੀ ਸੁਚੱਜੀ ਅਗਵਾਈ ਹੇਠ ਸ:ਸ:ਸ:ਸ ਗੋਲਬਾਗ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਜਿਲ੍ਹਾ ਪੱਧਰੀ ਅੰਗਰੇਜ਼ੀ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਜਿਲ੍ਹੇ ਦੇ 16 ਬਲਾਕਾਂ, ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਮੁਕਾਬਲਾ ਪਹਿਲਾ ਸਕੂਲ ਪੱਧਰ, ਬਲਾਕ ਪੱਧਰ ਤੇ ਕਰਵਾਇਆ ਗਿਆ।ਹਰ ਬਲਾਕ ਦੇ ਉਹਨਾਂ ਵਿਦਿਆਰਥੀਆਂ ਨੇ ਭਾਗ ਲਿਆ ਜੋ ਬਲਾਕ ਪੱੱੱੱੱੱਧਰੀ ਮੁਕਾਬਲੇ ਵਿੱਚ ਪਹਿਲੇ ਨੰਬਰ ‘ਤੇ ਜੇਤੂ ਰਹੇ ਸਨ।ਜਿਲ੍ਹਾ ਮੈਂਟਰ ਸ੍ਰੀਮਤੀ ਜਸਵਿੰਦਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਥੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ, ਉਥੇ ਬੱਚਿਆਂ ਨੂੰ ਭਵਿੱਖ ਵਿਚ ਇਕ ਚੰਗਾ ਵਕਤਾ ਅਤੇ ਚੰਗਾ ਨਾਗਰਿਕ ਬਣਨ ਵਿੱਚ ਸਹਾਈ ਹੁੰਦੀਆਂ ਹਨ।ਇਸ ਸਮੇਂ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜੁਗਰਾਜ ਸਿੰਘ ਰੰਧਾਵਾ ਅਤੇ ਸ੍ਰੀਮਤੀ ਨਵਦੀਪ ਕੌਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਕਿਹਾ ਵਿਦਿਆਰਥੀਆਂ ਦੇ ਗੁਣਾਤਮਕ ਵਿਕਾਸ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਰੁਚੀ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਛੇਵੀਂ ਤੋਂ ਅੱਠਵੀਂ ਵਰਗ ਦੇ ਮੁਕਾਬਲੇ ਵਿੱਚ ਹੇਠ ਲਿਖੇ ਵਿਦਿਆਰਥੀਆਂ ਨੇ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ।ਸਵਾਸਤਿਕਾ ਸ:ਕੰ:ਸ:ਸ ਕਟੜਾ ਕਰਮ ਸਿੰਘ, ਅਨੁਪ੍ਰਤਾਪ ਸਿੰਘ ਸ:ਹ:ਸ ਚੇਤਨਪੁਰਾ, ਮੀਨਾਕਸ਼ੀ ਸ:ਸ:ਸ:ਸ ਨੌਸ਼ਹਿਰਾ।ਇਸੇ ਤਰ੍ਹਾਂ ਨੌਵੀਂ ਤੋਂ ਦਸਵੀਂ ਵਰਗ ਦੇ ਮੁਕਾਬਲੇ ਵਿੱਚ ਆਸਥਾ ਮਹਾਜਨ ਸ:ਹ:ਸ ਨੰਗਲੀ, ਗੁਰਲੀਨ ਕੌਰ ਸ:ਹ:ਸ ਚੇਤਨਪੁਰਾ, ਮਨਜੀਤ ਕੌਰ, ਸ:ਸ:ਸ:ਸ ਕਟੜਾ ਕਰਮ ਸਿੰਘ ਨੇ ਅੱਵਲ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਨੂੰ ਮੈਡਲ ਸਰਟੀਫਿਕੇਟ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਸ੍ਰੀਮਤੀ ਜਸਵਿੰਦਰ ਕੌਰ ਜਿਲ੍ਹਾ ਮੈਂਟਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ।ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੈਸ਼ ਰਾਸ਼ੀ ਬੱਚਿਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇਗੀ।
ਜਜਮੈਂਟ ਦੀ ਮਨਦੀਪ ਸਿੰਘ ਅੰਗਰੇਜੀ ਮਾਸਟਰ ਸ:ਸ:ਸ:ਸ ਚੱਬਾ, ਸ੍ਰੀਮਤੀ ਰਜਨੀ ਬਾਲਾ ਅੰਗਰੇਜ਼ੀ ਮਿਸਟ੍ਰੈਸ ਸ:ਸ:ਸ:ਸ ਕੋਹਾਲੀ ਅਤੇ ਸ੍ਰੀਮਤੀ ਮਾਨਿਕਾ ਕੌਸ਼ਲ ਅੰਗਰੇਜੀ ਮਿਸਟ੍ਰੈਸ ਸ:ਸ:ਸ:ਸ ਗੁਮਾਨਪੁਰਾ ਨੇ ਕੀਤੀ।ਸ੍ਰੀਮਤੀ ਸੰਦੀਪ ਕੌਰ, ਗੁਰਪ੍ਰੀਤ ਸਿੰਘ, ਜਪਸਿਮਰਨ, ਸ੍ਰੀਮਤੀ ਜਸਵਿੰਦਰ ਕੌਰ ਅਤੇ ਨਵਦੀਪ ਸਿੰਘ ਨੇ ਮੁਕਾਬਲਾ ਨੂੰ ਸੁਚੱਜੇ ਢੰਗ ਕਰਵਾਇਆ।
ਸ੍ਰੀਮਤੀ ਭਗਵੰਤ ਕੌਰ ਲੈਕਚਰਾਰ ਸ:ਸ:ਸ.ਸ ਗੋਲਬਾਗ ਅਤੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਮੈਡਮ ਸ੍ਰੀਮਤੀ ਨਵਦੀਪ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ।