ਦਿੱਲੀ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਆਗੂਆਂ ਦੀ ਸਿਆਸੀ ਮੰਸ਼ਾ ‘ਤੇ ਸਵਾਲ ਚੁੱਕਦਿਆਂ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਕਿਹਾ ਹੈ ਕਿ ਵੱਖ-ਵੱਖ ਧੜ੍ਹੇਬੰਦੀਆਂ ਵਲੋਂ ਆਪਣੇ ਤੋਰ ‘ਤੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਨਾਲ ਸਰਕਾਰ ਨੂੰ ਸੁਚੇਤ ਤਾਂ ਕੀਤਾ ਜਾ ਸਕਦਾ ਹੈ, ਪਰੰਤੂ ਇਹ ਚਾਰਾਜ਼ੋਈ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦਾ ਆਖਰੀ ਹੀਲਾ ਨਹੀ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਇਹ ਬੰਦੀ ਸਿੰਘ ਆਪਣੇ ਵਲੋਂ ਕੀਤੇ ਕਿਸੀ ਨਿੱਜੀ ਅਪਰਾਧ ਲਈ ਨਹੀਂ, ਬਲਕਿ ਕੋਮ ਦੀ ਅਣਖ ਨੂੰ ਕਾਇਮ ਰੱਖਣ ਲਈ ਕੀਤੀਆਂ ਕੁਰਬਾਨੀਆਂ ਦੇ ਕਾਰਨ ਲੰਬੇ ਸਮੇਂ ਤੋਂ ਜੇਲਾਂ ‘ਚ ਕੈਦ ਹਨ।ਜਿਹਨਾਂ ਦੀ ਬਾਂਹ ਫੜ੍ਹਨਾਂ ਪੰਥ ਦੀ ਅਹਿਮ ਜਿੰਮੇਵਾਰੀ ਹੈ।ਇੰਦਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਆਗੂ ਸੰਜ਼ੀਦਾ ਹਨ ਤਾਂ ਉਹ ਇਕਜੁੱਟ ਹੋ ਕੇ ਭਾਰਤ ਦੀ ਸੁਪਰੀਮ ਕੋਰਟ ‘ਚ ਸੀਨੀਅਰ ਵਕੀਲਾਂ ਰਾਹੀ ਪਹੁੰਚ ਕਰ ਸਕਦੇ ਹਨ. ਜਿਸ ਵਿੱਚ ਕਰੋੜ੍ਹਾਂ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਪੰਥ-ਦਰਦੀ ਸਿੱਖ ਜੱਥੇਬੰਦੀਆਂ ਆਪਣਾ ਯੋਗਦਾਨ ਪਾ ਸਕਦੀਆਂ ਹਨ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …