Saturday, May 25, 2024

ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਕਾ ਨਨਕਾਣਾ ਸਾਹਿਬ ਦੀ ਯਾਦ ਮਨਾਉਣ ਦਾ ਫ਼ੈਸਲਾ

ਅੰਮ੍ਰਿਤਸਰ, 17 ਫਰਵਰੀ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜ਼ਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਹਰੀ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਦੀਆਂ ਸਮੂਹ ਸੰਸਥਾਵਾਂ ਵਿੱਚ 21 ਫਰਵਰੀ 2023 ਨੂੰ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਯਾਦ ਮਨਾਉਣ ਦਾ ਫੈਸਲਾ ਕੀਤਾ ਹੈ।ਪ੍ਰੋਫੈਸਰ ਹਰੀ ਸਿੰਘ ਨੇ ਕਿਹਾ ਹੈ ਕਿ ਇਤਿਹਾਸ ਦੇ ਇਨ੍ਹਾਂ ਪੰਨਿਆਂ ਨੇ ਸਾਡੇ ਵਰਤਮਾਨ ਸਿੱਖ ਸਮਾਜ, ਸਿੱਖ ਜਥੇਬੰਦੀਆਂ ਅਤੇ ਸਿੱਖ ਗੁਰਦੁਆਰਿਆਂ ਦੇ ਸੁਧਾਰ ਲਈ ਜੋ ਪੂਰਨੇ ਪਾਏ ਹਨ, ਅਸੀਂ ਉਨ੍ਹਾਂ ਨੂੰ ਅਪਣਾਇਆ ਹੈ। ਇਤਿਹਾਸ ਵਿੱਚ ਇਹ ਕਦੇ ਨਹੀਂ ਹੋਇਆ ਕਿ ਧਾਰਮਿਕ ਸਥਾਨਾਂ ‘ਤੇ ਕਾਬਜ਼ ਐਸ਼ ਪ੍ਰਸਤੀ ਦਾ ਜੀਵਨ ਜੀਅ ਰਹੇ ਲੋਕਾਂ ਤੋਂ ਆਪਣੇ ਧਰਮ ਸਥਾਨ ਆਜ਼ਾਦ ਕਰਵਾਉਣ ਲਈ ਜੂਝਣ ਵਾਲਿਆਂ ਨੂੰ ਜਿਉਂਦੇ ਜੀਅ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ ਹੋਵੇ।ਉਨਾਂ ਕਿਹਾ ਕਿ ਜੇ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਨਾ ਵਾਪਰੀ ਹੁੰਦੀ ਤਾਂ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਹੋਂਦ ਵਿੱਚ ਨਾ ਆਉਂਦੀਆਂ ਤੇ ਉਹਨਾਂ ਮਸੰਦਾਂ ਦਾ ਅੱਜ ਵੀ ਇਹਨਾਂ ਧਾਰਮਿਕ ਅਸਥਾਨਾਂ ‘ਤੇ ਕਬਜ਼ਾ ਹੁੰਦਾ।ਉਨਾਂ ਕਿਹਾ ਕਿ ਅੱਜ ਵੀ ਡੇਰਿਆਂ ‘ਤੇ ਕੁੱਝ ਅਜਿਹਾ ਹੀ ਚੱਲਦਾ ਹੈ।ਇਸ ਲਈ ਨਨਕਾਣਾ ਸਾਹਿਬ ਦਾ ਸਾਕਾ ਹਰ ਜਥੇਬੰਦੀ, ਹਰ ਸਕੂਲ/ ਕਾਲਜ ਵਿੱਚ ਇਸ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਸਾਡੇ ਵਾਰਸਾਂ ਨੂੰ ਇਤਿਹਾਸ ਦਾ ਪੰਨਾ-ਪੰਨਾ ਯਾਦ ਰਹੇ ਅਤੇ ਵਰਤਮਾਨ ਸਮੇਂ ਵਿੱਚ ਨੌਜਵਾਨ ਨਸ਼ਿਆਂ ਤੋਂ ਬਚ ਕੇ ਗੁਰੂ ਵਾਲੇ ਬਣਨ।

 

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …