ਕਿਸਾਨੀ ਮੰਗਾਂ ਅਤੇ ਬੰਦੀ ਸਿੰਘਾਂ ਦੇ ਹੱਕ ‘ਚ ਉਠਾਈ ਆਵਾਜ਼ ਦਬਾਉਣ ਦੀ ਕੀਤੀ ਕੋਸ਼ਿਸ਼ -ਮੇਹਲੋਂ/ਪਾਲ ਮਾਜ਼ਰਾ/ਢੀਂਡਸਾ
ਸਮਰਾਲਾ, 23 ਫਰਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਅਤੇ ਸੀਨੀਅਰ ਆਗੂ ਸਤਨਾਮ ਸਿੰਘ ਬਹਿਰੂ ਦੇ ਘਰਾਂ ਅਤੇ ਕਾਰੋਬਾਰਾਂ ਉਪਰ ਸੀ.ਬੀ.ਆਈ ਵਲੋਂ ਕੀਤੀ ਛਾਪੇਮਾਰੀ ਦੀ ਜਥੇਬੰਦੀ ਦੇ ਆਗੂਆਂ ਵਲੋਂ ਮੀਟਿੰਗ ਕਰਕੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਪਹਿਲਾਂ ਕਿਸਾਨੀ ਅੰਦੋਲਨ ਕਰਕੇ ਅਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲਦੇ ਮੋਹਾਲੀ ਸਥਿਤ ਮੋਰਚੇ ਦੀ ਖੁੱਲ੍ਹੀ ਹਮਾਇਤ ਕਰਨ ਕਰਕੇ ਹਰਿੰਦਰ ਸਿੰਘ ਲੱਖੋਵਾਲ ਕੇਂਦਰ ਸਰਕਾਰ ਦੀ ਹਿੱਕ ਉਪਰ ਰੜਕ ਰਹੇ ਹਨ।ਇਸ ਲਈ ਇਹ ਆਵਾਜ਼ ਦਬਾਉਣ ਲਈ ਸੀ.ਬੀ.ਆਈ ਵਲੋਂ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਵੱਡੀ ਰੇਡ ਕੀਤੀ ਗਈ ਹੈ।
ਅਵਤਾਰ ਸਿੰਘ ਮੇਹਲੋ ਸੀਨੀਅਰ ਵਾਈਸ ਪ੍ਰਧਾਨ ਪੰਜਾਬ (ਬੀ.ਕੇ.ਯੂ ਲੱਖੋਵਾਲ) ਨੇ ਕਿਹਾ ਕਿ ਉਨਾਂ ਦੀ ਜਥੇਬੰਦੀ ਗਿੱਦੜ ਧਮਕੀਆਂ ਤੋਂ ਡਰਨ ਵਾਲੀ ਨਹੀਂ।ਜੇਕਰ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਉਨਾਂ ਨੂੰ ਅਗਲੀ ਰਣਨੀਤੀ ਉਲੀਕਣੀ ਪਵੇਗੀ।
ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜ਼ਰਾ ਨੇ ਕਿਹਾ ਕਿ ਸੀ.ਬੀ.ਆਈ ਵਾਲੇ ਹਰਿੰਦਰ ਸਿੰਘ ਲੱਖੋਵਾਲ ਦੇ ਘਰੋਂ ਖਾਲੀ ਚੈਂਕ ਬੁਕਸ ਲੈ ਗਏ, ਜਿਸ ਦਾ ਗਲਤ ਫਾਇਦਾ ਚੁੱਕ ਸਕਦੇ ਹਨ।ਹਰਿੰਦਰ ਸਿੰਘ ਲੱਖੋਵਾਲ ਬੰਦੀ ਸਿੰਘਾਂ ਅਤੇ ਕਿਸਾਨੀ ਹੱਕਾਂ ਦੀ ਗੱਲ ਕਰਦੇ ਰਹਿਣਗੇ।ਮੀਟਿੰਗ ਵਿੱਚ ਗੁਰਸੇਵਕ ਸਿੰਘ ਮੰਜ਼ਾਲੀ ਕਲਾਂ ਬਲਾਕ ਪ੍ਰਧਾਨ ਸਮਰਾਲਾ, ਅੰਮ੍ਰਿਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ ਖੰਨਾ, ਰਵਿੰਦਰ ਸਿੰਘ ਅਕਾਲਗੜ੍ਹ, ਮਿੰਦਰ ਸਿੰਘ ਸੈਸੋਵਾਲ ਮਾਛੀਵਾੜਾ ਸਾਹਿਬ, ਗਿਆਨ ਸਿੰਘ ਮੰਡ ਬਲਾਕ ਪ੍ਰਧਾਨ ਲੁਧਿਆਣਾ-2, ਗੁਰਦੀਪ ਸਿੰਘ ਮਿੱਠੂ ਬਲਾਕ ਪ੍ਰਧਾਨ ਦੋਰਾਹਾ, ਸਰਪੰਚ ਹਰਜਿੰਦਰ ਸਿੰਘ ਪਪੜੌਦੀ, ਸਰਪੰਚ ਸੁਰਿੰਦਰ ਸਿੰਘ ਖੱਟਰਾਂ, ਸੁਖਦੇਵ ਸਿੰਘ ਸਰਪੰਚ ਰੁਪਾਲੋਂ, ਰਾਮ ਸਿੰਘ ਗਰੇਵਾਲ ਢੀਂਡਸਾ, ਕਰਮ ਸਿੰਘ ਹਰਿਉ, ਹਰਪ੍ਰੀਤ ਸਿੰਘ ਬਾਲਿਓ, ਬਹਾਦਰ ਸਿੰਘ, ਮਲਕੀਤ ਸਿੰਘ, ਗੁਰਮੁੱਖ ਸਿੰਘ ਬਾਬਾ ਪਪੜੌਦੀ, ਰਾਜਵੀਰ ਸਿੰਘ ਮਲਮਾਜ਼ਰਾ, ਜਸਪ੍ਰੀਤ ਸਿੰਘ, ਜਸਮੀਤ ਸਿੰਘ, ਸੁਖਦੀਪ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਕਰਮ ਸਿੰਘ, ਜਸਵੰਤ ਸਿੰਘ ਢੀਂਡਸਾ, ਕੁਲਵੰਤ ਸਿੰਘ, ਕਸ਼ਮੀਰਾ ਸਿੰਘ, ਜਗਤਾਰ ਸਿੰਘ, ਰਾਏ ਸਿੰਘ ਮਾਦਪੁਰ, ਹਰਿੰਦਰ ਸਿੰਘ, ਕੈਪਟਨ ਗੁਰਚਰਨ ਸਿੰਘ, ਜੀਤ ਸਿੰਘ ਨੰਬਰਦਾਰ, ਜਗਜੀਤ ਸਿੰਘ, ਧਰਮਿੰਦਰ ਸਿੰਘ ਮੁੱਤੋਂ, ਰਣਧੀਰ ਸਿੰਘ ਖੱਟਰਾ, ਹਰਦੀਪ ਸਿੰਘ, ਸੁਰਿੰਦਰ ਸਿੰਘ ਭਰਥਲਾ, ਸੁਰਮੁਖ ਸਿੰਘ ਭੰਗਲਾਂ, ਕੁਲਵਿੰਦਰ ਸਿੰਘ ਸਰਵਰਪੁਰ, ਹਰਪਾਲ ਸਿੰਘ ਬੰਬਾ, ਨਿਰਮਲ ਸਿੰਘ ਮੰਜ਼ਾਲੀ ਖੁਰਦ, ਚਰਨਜੀਤ ਸਿੰਘ ਸਰਪੰਚ, ਫ਼ੌਜੀ ਸਤਵੰਤ ਸਿੰਘ ਪਾਲਮਾਜ਼ਰਾ ਆਦਿ ਹਾਜ਼ਰ ਸਨ।