ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨਵੀਂ ਦਿੱਲੀ ਵੱਲੋਂ ਖੇਲੋ ਇੰਡੀਆ ਵੁਮੈਨ ਰੋਡ ਸਾਈਕਲਿੰਗ ਲੀਗ ਅਟਾਰੀ ਟੋਲ ਟੈਕਸ ਤੋਂ 25 ਤੇ 26 ਫਰਵਰੀ ਨੂੰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਈਕਲਿੰਗ ਵੇਲੋਡਰੋਮ ਵਿਖੇ 27-28 ਫਰਵਰੀ ਨੂੰ ਮਹਿਲਾ ਟ੍ਰੈਕ ਸਾਈਕਲਿੰਗ ਲੀਗ ਦਾ ਆਯੋਜਨ ਕਰ ਰਹੀ ਹੈ। ਇਹ ਦੌੜ ਵੱਖ-ਵੱਖ ਉਮਰ ਵਰਗਾਂ ਜਿਵੇਂ ਸੀਨੀਅਰ ਮਹਿਲਾ, ਜੂਨੀਅਰ ਮਹਿਲਾ ਅੰਡਰ-18 ਅਤੇ ਸਬ-ਜੂਨੀਅਰ ਅੰਡਰ-16 ‘ਚ ਕਰਵਾਈਆਂ ਜਾਣਗੀਆਂ।
ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ, ਚੰਡੀਗੜ੍ਹ, ਲੱਦਾਖ ਅਤੇ ਦਿੱਲੀ ਆਦਿ ਦੇ ਸਾਈਕਲਿਸਟ ਇਸ ਮੈਗਾ ਮੁਕਾਬਲੇ ਵਿੱਚ ਹਿੱਸਾ ਲੈਣ ਜਾ ਰਹੇ ਹਨ।ਸਾਰੇ ਈਵੈਂਟਾਂ ਦੇ ਪੁਜੀਸ਼ਨ ਧਾਰਕਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਉਪ ਜੇਤੂ ਅਤੇ ਤੀਜੇ ਸਥਾਨ ਲਈ ਕ੍ਰਮਵਾਰ 10000/-, 6000/- ਅਤੇ 4000/- ਰੁਪਏ ਇਨਾਮ ਦਿੱਤੇ ਜਾਣਗੇ।
ਫੈਡਰੇਸ਼ਨ ਵੱਲੋਂ ਪੰਜਾਬ ਭਰ ਦੀਆਂ ਸਾਰੀਆਂ ਮਹਿਲਾ ਸਾਈਕਲਿਸਟਾਂ ਨੂੰ ਇਸ ਮੈਗਾ ਈਵੈਂਟ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਹੈ।ਪੁਜ਼ੀਸ਼ਨ ਧਾਰਕਾਂ ਨੂੰ ਨੈਸ਼ਨਲ ਖੇਲੋ ਇੰਡੀਆ ਲੀਗ ਅਤੇ ਹੋਰ ਉਚ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਰਜੀਹ ਦਿੱਤੀ ਜਾਵੇਗੀ।ਵਧੇਰੇ ਜਾਣਕਾਰੀ ਲਈ ਰਾਜੇਸ਼ ਕੌਸ਼ਿਕ, ਸਾਈਕਲਿੰਗ ਕੋਚ ਨਾਲ 87087-23305 ਜਾਂ 96469-40416 `ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …