Sunday, September 8, 2024

ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਤਹਿਤ ਯੁਵਾ ਉਤਸਵ 10 ਮਾਰਚ ਨੂੰ ਹੋਵੇਗਾ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋਂ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਦੇ ਸੰਬੰਧ ਵਿੱਚ ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਹੁਕਮਾਂ ਅਨੁਸਾਰ 10 ਮਾਰਚ ਨੂੰ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਯੁਵਾ ਉਤਸਵ ਕਰਵਾਇਆ ਜਾ ਰਿਹਾ ਹੈ।
ਜਿਸ ਵਿੱਚ ਪੇਟਿੰਗ ਮੁਕਾਬਲੇ, ਕਵਿਤਾ, ਰਚਨਾ, ਫ਼ੋਟੋਗ੍ਰਾਫੀ, ਭਾਸ਼ਣ ਮੁਕਾਬਲੇ, ਜਿਲ੍ਹਾ ਪੱਧਰੀ ਸੱਭਿਆਚਾਰਕ ਗਤੀਵਿਧੀਆਂ (ਗਿੱਧਾ, ਭੰਗੜਾ) ਆਦਿ ਕਰਵਾਈਆਂ ਜਾਣਗੀਆਂ।ਵਿਭਾਗ ਦੇ ਜਿਲ੍ਹਾ ਅਫਸਰ ਰਾਹੁਲ ਸੈਣੀ ਨੇ ਦੱਸਿਆ ਕਿ ਯੁਵਾ ਉਤਸਵ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ 15 ਸਾਲ ਤੋਂ 29 ਸਾਲ ਦੀ ਉਮਰ ਤੱਕ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਭਾਸ਼ਣ ਪ੍ਰਤੀਯੋਗਤਾ ਲਈ 7 ਮਿੰਟ ਦਾ ਸਮਾਂ ਹੋਵੇਗਾ, ਜਦੋਂਕਿ ਕਵਿਤਾ, ਰਚਨਾ, ਫੋਟੋਗ੍ਰਾਫੀ ਅਤੇ ਪੇਂਟਿੰਗ ਲਈ ਦੋ ਘੰਟੇ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਵੱਧ ਤੋਂ ਵੱਧ ਸਮਾਂ 10 ਮਿੰਟ ਹੋਵੇਗਾ।ਜਿਲ੍ਹਾ ਯੁਵਾ ਅਫਸਰ ਨੇ ਦੱਸਿਆ ਕਿ ਪੇਂਟਿੰਗ ਮੁਕਾਬਲੇ, ਕਵਿਤਾ ਰਚਨਾ ਤੇ ਫੋਟੋਗ੍ਰਾਫੀ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ 1000 ਰੁਪਏ, ਦੂਜੇ ਸਥਾਨ ਲਈ 750 ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਨੂੰ 500 ਦਾ ਨਗਦ ਇਨਾਮ ਦਿੱਤਾ ਜਾਵੇਗਾ।ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ ਕ੍ਰਮਵਾਰ 5000, 2000 ਅਤੇ 1000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਸੱਭਿਆਚਾਰਕ ਗਤੀਵਿਧੀਆਂ (ਗਿੱਧਾ ਤੇ ਭੰਗੜਾ) ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਨੂੰ 5000, 2500 ਅਤੇ 1250 ਰੁਪਏ ਦੇ ਇਨਾਮ ਦਿੱਤੇ ਜਾਣਗੇ।
ਰਾਹੁਲ ਸੈਣੀ ਨੇ ਦਸਿਆ ਕਿ ਇਸ ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਨਹਿਰੂ ਯੁਵਾ ਕੇਂਦਰ ਦੇ ਯੂਥ ਹੋਸਟਲ ਸੰਗਰੂਰ, ਵਾਰ ਹੀਰੋਜ਼ ਸਟੇਡੀਅਮ ਦੇ ਪਿਛਲੇ ਪਾਸੇ, ਨੇੜੇ ਮੋਤੀ ਸਿਨੇਮਾ ਸੰਗਰੂਰ ਦੇ ਦਫਤਰ ਵਿਖੇ ਜਾਂ ਫੋਨ ਨੰਬਰ 8279508167, 7014454856 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …