ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਮਜ਼ਦੂਰਾਂ ਦੀਆਂ ਮੰਗਾਂ, ਮਸਲਿਆਂ ਅਤੇ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰਾਂ ਨੂੰ ਵਿਧਾਨ ਸਭਾ ਵਿੱਚ ਉਠਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਵਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿੜ੍ਹਬਾ ਵਿਖੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ।ਦਿੜ੍ਹਬਾ ਦੀ ਅਨਾਜ ਮੰਡੀ ਚੋਂ ਚੱਲ ਕੇ ਮਜ਼ਦੂਰਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਤੱਕ ਰੋਸ ਮਾਰਚ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦਿੱਤਾ।ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਮਾਓਂ, ਸੂਬਾਈ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਸੱਤਾ `ਚ ਆਈ ਹੈ ਉਦੋਂ ਤੋਂ ਹੀ ਮਜ਼ਦੂਰਾਂ ਦੇਮਸਲਿਆਂ ‘ਤੇ ਜ਼ੁਬਾਨ ਬੰਦ ਕੀਤੀ ਹੋਈ ਹੈ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਚ 34 ਵਿਧਾਇਕ ਐਸ.ਸੀ ਭਾਈਚਾਰੇ ਨਾਲ ਸਬੰਧਿਤ ਹਨ।ਇਨ੍ਹਾਂ ‘ਚੋਂ ਹਰਪਾਲ ਸਿੰਘ ਚੀਮਾ ਪੰਜਾਬ ਦੇ ਖਜ਼ਾਨਾ ਮੰਤਰੀ ਬਣੇ ਹੋਏ ਹਨ।ਪਰ ਅੱਜ ਤੱਕ ਕਿਸੇ ਵੀ ਵਿਧਾਇਕ ਨੇ ਮਜ਼ਦੂਰਾਂ ਦੀ ਅਵਾਜ ਨੂੰ ਵਿਧਾਨ ਸਭਾ ਵਿੱਚ ਨਹੀਂ ਚੁੱਕਿਆ ਅਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਜ਼ਦੂਰ ਆਗੂਆਂ ਨਾਲ ਮਜ਼ਦੂਰ ਮੰਗਾਂ ਸਬੰਧੀ ਕੋਈ ਮੀਟਿੰਗ ਕਰਨ ਨੂੰ ਤਿਆਰ ਹਨ।
ਉਨ੍ਹਾਂ ਕਿਹਾ ਕਿ ਦਿਨੋ-ਦਿਨ ਪੰਜਾਬ ਵਿੱਚ ਮਜਦੂਰਾਂ ਤੇ ਅੱਤਿਆਚਾਰ ਹੋਣ ਦੀਆਂ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ।ਪੰਜਾਬ ਵਿੱਚ ਕਣਕ ਦੇ ਕੱਟ ਸਬੰਧੀ ਮਜ਼ਦੂਰ ਲੋਕਾਂ ਹਾਹਾਕਾਰ ਮੱਚੀ ਹੋਈ ਹੈ।ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ. ਸਗੋਂ ਸਰਮਾਏਦਾਰ ਲੋਕ ਕਣਕ ਲੈ ਕੇ ਰਹੇ ਹਨ, ਸਰਕਾਰ ਮਜ਼ਦੂਰ ਮੰਗਾਂ ‘ਤੇ ਬਿਲਕੁੱਲ ਹੀ ਚੁੱਪ ਧਾਰਕੇ ਬੈਠੀ ਹੈ ।
ਇਸ ਮੌਕੇ ਬਿੱਟੂ ਸਿੰਘ ਖੋਖਰ, ਪ੍ਰੇਮ ਸਿੰਘ ਖਡਿਆਲੀ, ਅਮਰਜੀਤ ਸਿੰਘ ਮੁਨਸ਼ੀ ਵਾਲਾ, ਕਲਵੰਤ ਸਿੰਘ ਛਾਜਲੀ, ਕਿੱਕਰ ਸਿੰਘ ਖਾਲਸਾ, ਕਾਮਰੇਡ ਚੁਹੜ ਸਿੰਘ ਜਵਾਹਰਵਾਲਾ, ਤਰਸੇਮ ਸਿੰਘ ਖੋਖਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮਜ਼ਦੂਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …