Thursday, November 21, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਵੀਡੀਓ ਐਡੀਟਿੰਗ `ਤੇ ਤਿੰਨ-ਦਿਨਾ ਵਰਕਸ਼ਾਪ

ਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਮਹਾਤਮਾ ਗਾਂਧੀ ਨੈਸ਼ਨਲ ਕਾਊਂਸਲ ਆਫ਼ ਰੂਰਲ ਐਜੂਕੇਸ਼ਨ ਉੱਚ ਸਿੱਖਿਆ ਵਿਭਾਗ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਵੀਡੀਓ ਐਡੀਟਿੰਗ` `ਤੇ ਤਿੰਨ-ਦਿਨਾ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਕਾਲਜ ਦੇ ਸੋਸ਼ਲ ਐਂਟਰਪਰੀਨੀਓਰਸ਼ਿੱਪ, ਸਵੱਛਤਾ ਐਂਡ ਰੂਰਲ ਐਂਗੇਜ਼ਮੈਂਟ ਸੈੱਲ (ਐਸ.ਈ.ਐਸ.ਆਰ.ਈ.ਸੀ) ਦੀ ਸਰਪ੍ਰਸਤੀ ਹੇਠ ਹੋਈ।
ਮਿਸਟਰ ਸਮਰੱਥ ਸ਼ਰਮਾ ਕੰਸਲਟੈਂਟ ਐਮ.ਜੀ.ਐਨ.ਸੀ.ਆਰ.ਈ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਇਸ ਵਰਕਸ਼ਾਪ ‘ਚ ਸ੍ਰੋਤ ਵਕਤਾ ਵਜੋਂ ਪਹੁੰਚੇ।ਉਹਨਾਂ ਨੇ ਵੀਡੀਓ ਐਡੀਟਿੰਗ ਦੇ ਡੂਜ਼ ਐਂਡ ਡੌਂਟਸ `ਤੇ ਚਾਨਣਾ ਪਾਇਆ।ਐਡੀਟਿੰਗ ਐਪਲੀਕੇਸ਼ਨਾਂ ਦੀ ਮਦਦ ਨਾਲ ਉਨਾਂ ਵੀਡੀਓ ਦੀ ਐਡੀਟਿੰਗ ਕਰਕੇ ਵਿਦਿਆਰਥੀਆਂ ਲਈ ਇੱਕ ਵਿਹਾਰਕ ਸੈਸ਼ਨ ਦਾ ਸੰਚਾਲਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਵਰਕਸ਼ਾਪ ਹੁਨਰ ਅਧਾਰਿਤ ਸਿੱਖਿਆ ਵਿਦਿਆਰਥੀਆਂ ਨੂੰ ਸਸ਼ਕਤ ਕਰਦੀ ਹੈ, ਰਚਨਾਤਮਕ ਤੌਰ `ਤੇ ਸੋਚਣ ਲਈ ਪ੍ਰੇਰਿਤ ਕਰਦੀ ਹੈ ਅਤੇ ਆਪਣੇ ਲਈ ਸਹੀ ਰੁਜ਼ਗਾਰ ਲੱਭਣ ਲਈ ਅਗਵਾਈ ਕਰਦੀ ਹੈ।ਮਿਸ ਸੁਰਭੀ ਸੇਠੀ, ਡਾ. ਨਿਧੀ ਅਗਰਵਾਲ, ਮਿਸਟਰ ਸੰਜੀਵ ਸ਼ਰਮਾ ਅਤੇ ਡਾ. ਪਲਵਿੰਦਰ ਸਿੰਘ (ਐਸ.ਈ.ਐਸ.ਆਰ.ਈ.ਸੀ ਦੇ ਮੈਂਬਰ) ਵੀ ਮੌਜ਼ੂਦ ਸਨ।ਮਿਸ ਸੁਰਭੀ ਸੇਠੀ ਨੇ ਵਿਦਿਆਰਥਣਾਂ ਨੂੰ ਇਸ ਹੁਨਰ ਅਧਾਰਿਤ ਵਰਕਸ਼ਾਪ ;ਚ ਜੋਸ਼ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।ਡਾ. ਨਿਧੀ ਅਗਰਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …