ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵੁਮੈਨ ਈਲੀਟ (3 ਕਿ.ਮੀ ਪਰਸੂਟ) ਗਰੁੱਪ ਵਿੱਚ ਪ੍ਰਭਜੋਤ ਕੌਰ (ਜੀ.ਐਨ.ਡੀ.ਯੂ) ਨੇ ਪਹਿਲਾ ਸਥਾਨ,
ਲੇਜਿਜ ਅਗਮੋ (ਲੱਦਾਖ )ਨੇ ਦੂਸਰਾ ਸਥਾਨ, ਆਰਤੀ (ਐਨ.ਆਈ.ਐਸ (ਪਟਿਆਲਾ) ਨੇ ਤੀਸਰਾ ਸਥਾਨ ਹਾਸਲ ਕੀਤਾ।ਖੇਲੋ ਇੰਡੀਆ ਵੁਮੈਨ ਟਰੈਕ ਸਾਇਕਲਿੰਗ ਲੀਗ ਖੇਡ ਮੁਕਾਬਲਿਆਂ ਵਿੱਚ ਨੀਰਜ਼ ਤਨਵਰ, ਜੁਆਇੰਟ ਸਕੱਤਰ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਮੁੱਖ ਮਹਿਮਾਨ, ਡਾ. ਪ੍ਰੀਤ ਮਹਿੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਪਰਮਿੰਦਰ ਸਿੰਘ, ਬਾਵਾ ਸਿੰਘ, ਸੈਕਟਰੀ ਜ਼ਿਲਾ ਸਾਇਕਲਿੰਗ ਐਸੋਸੀਏਸ਼ਨ ਅੰਮ੍ਰਿਤਸਰ ਨੇ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਰੌਸ਼ਨ, ਜੋਗਿੰਦਰ ਸਿੰਘ, ਰਾਜੇਸ਼ ਕੌਸ਼ਿਕ, ਉਂਕਾਰ ਸਿੰਘ, ਨੇਹਾ, ਹਰਸ਼ਵੀਰ ਸਿੰਘ, ਸੁਨੀਲ ਕੁਮਾਰ ਅਤੇ ਗੁਰਿੰਦਰ ਸਿੰਘ ਮੱਟੂ ਮੌਜ਼ੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media