Wednesday, December 6, 2023

ਹਾਰਟਵਾਲਵ ਦਾ ਆਪ੍ਰੇਸ਼ਨ ਹੁਣ ਛੋਟੇ-ਛੋਟੇ ਕੱਟਾਂ ਅਤੇ ਬਿਨਾਂ ਆਪਰੇਸ਼ਨ ਦੇ ਸੰਭਵ

ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਬਾਈਪਾਸ ਸਰਜਰੀ ਤੋਂ ਬਾਅਦ ‘ਹਾਰਟਵਾਲਵ ਦੀ ਸਰਜਰੀ’ ਹਾਰਟ ਦਾ ਦੂਜਾ ਸਭ ਤੋਂ ਆਮ ਆਪ੍ਰੇਸ਼ਨ ਹੈ।ਜਨਮ ਦੇ ਨੁਕਸ, ਲਾਗ ਅਤੇ ਵਧਦੀ ਉਮਰ ਵਰਗੇ ਕਈ ਕਾਰਨ ਹਾਰਟਵਾਲਵ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।“
ਸਥਾਨਕ ਹੋਟਲ ਵਿੱਚ ਹਾਰਟ ਵਾਲਵ ਸਰਜਰੀ ਬਾਰੇ ਜਾਗਰੂਕਤਾ ਵਧਾਉਣ ਅਤੇ ਗਲਤ ਧਾਰਨਾਵਾਂ ਦੂਰ ਕਰਨ ਲਈ ਇੱਕ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਈ.ਵੀ ਹਸਪਤਾਲ, ਅੰਮ੍ਰਿਤਸਰ ਦੇ ਚੀਫ ਹਾਰਟ ਸਰਜਨ ਡਾ. ਪੰਕਜ਼ ਗੋਇਲ ਨੇ ਕਿਹਾ ਕਿ ਹਾਰਟ ਦੀ ਬਿਮਾਰੀ ਸਭ ਤੋਂ ਆਮ ਹੈ, ਮਰੀਜ਼ਾਂ ਨੂੰ ਜਿਆਦਾਤਰ ਸਾਹ ਦੀ ਤਕਲੀਫ਼ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਵਾਂ ਨੂੰ ਦਵਾਈਆਂ ਨਾਲ ਸੰਭਾਲਿਆ ਜਾਂਦਾ ਹੈ, ਪਰ ਅੰਤ ‘ਚ ਹਾਰਟਵਾਲਵ ਦੀ ਸਰਜਰੀ ਦੀ ਲੋੜ ਹੁੰਦੀ ਹੈ।
ਡਾ: ਗੋਇਲ ਨੇ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਹੁਣ ਵਾਲਵ ਸਰਜਰੀ ਬਿਨਾਂ ਆਪਰੇਸ਼ਨ ਤੋਂ ਛੋਟੇ-ਛੋਟੇ ਕੱਟਾਂ ਰਾਹੀਂ ਵੀ ਸੰਭਵ ਹੈ।ਇਸ ਦੌਰਾਨ ਵਾਲਵ ਦਾ ਅਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੇ ਵੀ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ।ਹਸਪਤਾਲ ਦੇ ਸੁਵਿਧਾ ਡਾਇਰੈਕਟਰ ਸੰਜੇ ਰਾਏ ਨੇ ਕਿਹਾ ਕਿ ਸਥਾਨਕ ਆਈ.ਵੀ ਹਸਪਤਾਲ ਇਸ ਖੇਤਰ ‘ਚ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

Check Also

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਉਚ ਪੱੱਧਰੀ ਸਮਾਗਮ ਸਮਾਪਤ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ …