Wednesday, July 24, 2024

ਡੀ.ਟੀ.ਐਫ ਨੇ ਮੁੱਖ ਮੰਤਰੀ ਦੇ ਓ.ਐਸ.ਡੀ ਉਂਕਾਰ ਸਿੰਘ ਨੂੰ ਸੌਂਪਿਆ ਮੰਗ-ਪੱਤਰ

ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਣ ਜਾ ਰਹੇ ਬਜਟ ਇਜਲਾਸ ਦੇ ਮੱਦੇਨਜ਼ਰ ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੈਟਿਕ  ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵਲੋਂ ਸੂਬਾ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਮੁੱਖ ਮੰਤਰੀ ਦੇ ਨਾਮ ਉਹਨਾਂ ਦੇ ਓ.ਐਸ.ਡੀ ਉਂਕਾਰ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ।ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਹ ਮੰਗ-ਪੱਤਰ ਅਧਿਆਪਕਾਂ ਦੀਆਂ ਵਿੱਤੀ ਤੇ ਹੋਰ ਭਖ਼ਵੀਆਂ ਮੰਗਾਂ ਨਾਲ ਸਬੰਧਤ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।ਇਸ ਮੰਗ-ਪੱਤਰ ਰਾਹੀਂ ਜਥੇਬੰਦੀ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਯਾਦ ਕਰਵਾਉਂਦੇ ਹੋਏ ਮੰਗ ਕਰਦੀ ਹੈ ਕਿ ਅਧਿਆਪਕਾਂ ਦੀਆਂ ਵਿੱਤੀ ਤੇ ਭਖਵੀਆਂ ਮੰਗਾਂ ਪੂਰੀਆਂ ਕਰਨ ਲਈ ਆਪਣੇ ਬਜਟ ਵਿੱਚ ਵਿਸ਼ੇਸ਼ ਤੇ ਲੋੜੀਂਦੀ ਵਿਵਸਥਾ ਜਰੂਰ ਕਰੇ।ਜੇਕਰ ਇਸ ਤਰ੍ਹਾਂ ਕਰਕੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਮੰਗਾਂ ਲਈ ਸੰਘਰਸ਼ ਵਿੱਢੇਗੀ।
ਅਧਿਆਪਕਾਂ ਦੀਆਂ ਮੰਗਾਂ ਬਾਰੇ ਜਥੇਬੰਦੀ ਦੇ ਬਲਾਕ ਪ੍ਰਧਾਨ ਗਗਨਦੀਪ, ਬਲਾਕ ਸਕੱਤਰ ਸੁਖਪਾਲ ਸਿੰਘ, ਜਿਲ੍ਹਾ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ, ਬਲਾਕ ਸ਼ੇਰਪੁਰ ਆਗੂ ਮਹਿੰਦਰ ਪਾਲ ਨੇ ਕਿਹਾ ਕਿ ਜਥੇਬੰਦੀ ਵਲੋਂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਅਤੇ ਕੰਪਿਊਟਰ ਤੇ ਐਨ.ਐਸ.ਕਿਉ.ਐਫ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਮਲ ਕਰਨ ਸਮੇਤ ਮੰਗਾਂ ਮੰਗ-ਪੱਤਰ ਵਿੱਚ ਸ਼ਾਮਲ ਹਨ।ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਹਨਾਂ ਮੰਗਾਂ ਪ੍ਰਤੀ ਸੰਜੀਦਗੀ ਨਾ ਦਿਖਾਈ ਤਾਂ ਸੰਘਰਸ਼ ਨੂੰ ਪੜਾਅਵਾਰ ਤਿੱਖਾ ਕੀਤਾ ਜਾਵੇਗਾ।
ਇਸ ਸੀਨੀਅਰ ਆਗੂ ਸੁਖਦੇਵ ਸ਼ਰਮਾ ਪ੍ਰਧਾਨ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਰਜਿ: ਧੂਰੀ ਅਤੇ ਬਲਾਕਾਂ ਦੇ ਆਗੂ ਅਤੇ ਮੈਂਬਰ ਪਵਨ ਸੰਗਰੂਰ, ਜਗਮੀਤ ਭੰਡਾਰੀ, ਅਮਰਿੰਦਰ ਧੂਰੀ, ਗੁਰਪ੍ਰੀਤ ਬਰੜਵਾਲ, ਅੰਮ੍ਰਿਤਪਾਲ ਕਾਤਰੋਂ, ਪਵਨ ਸੰਗਰੂਰ, ਡਾ. ਅਮਰਜੀਤ ਸਿੰਘ ਸਕੱਤਰ ਪੈਨਸ਼ਨਰਜ ਵੈਲਫੇਅਰ ਰਜਿ: ਐਸੋਸੀਏਸ਼ਨ ਧੂਰੀ, ਲੈਕ. ਰਾਜ ਸਿੰਘ, ਮਿਸਰਾ ਸਿੰਘ, ਲੈਕ. ਅਸ਼ਵਨੀ ਕੁਮਾਰ, ਗੁਰਪ੍ਰੀਤ ਧੂਰੀ ਪਿੰਡ, ਸੰਦੀਪ ਰੰਗੀਆ, ਹਰਪ੍ਰੀਤ ਈਨਾ ਬਾਜਵਾ, ਅਰੁਣ ਕੁਮਾਰ, ਨਵੀਨ ਮਟਕਣ, ਜਸਵੀਰ ਭੱਲਰਹੇੜੀ, ਪਵਨ ਮੀਰਹੇੜੀ, ਬਹਾਲ ਸਿੰਘ ਆਗੂ ਜਮਹੂਰੀਅਤ ਜਥੇਬੰਦੀ, ਹਰਦੀਪ ਸਿੰਘ ਲੱਡਾ, ਹਿਤੇਸ਼ ਕੁਮਾਰ, ਕੁਲਵਿੰਦਰ ਬਮਾਲ ਮੌਜ਼ੂਦ ਸਨ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …